ਫੌਜ ਲਈ ਛੋਟੇ ਹਥਿਆਰਾਂ ਦੀ ਪੂਰੀ ਰੇਂਜ ਨੂੰ ਮਿਲੀ ਹਰੀ ਝੰਡੀ

Wednesday, Feb 28, 2018 - 10:16 PM (IST)

ਫੌਜ ਲਈ ਛੋਟੇ ਹਥਿਆਰਾਂ ਦੀ ਪੂਰੀ ਰੇਂਜ ਨੂੰ ਮਿਲੀ ਹਰੀ ਝੰਡੀ

ਨਵੀਂ ਦਿੱਲੀ—ਫੌਜ 'ਚ ਛੋਟੇ ਹਥਿਆਰਾਂ ਦੀ ਭਾਰੀ ਕਮੀ ਵਿਚਾਲੇ ਸਰਕਾਰ ਨੇ ਕਿਹਾ ਹੈ ਕਿ ਤਿੰਨੋਂ ਫੌਜਾਂ ਲਈ ਪਰਸਨਲ ਵੇਪਨ ਦੀ ਪੂਰੀ ਰੇਂਜ ਦੀ ਖਰੀਦ ਦੇ ਪ੍ਰਸਤਾਵਾਂ ਨੂੰ ਕਲਿਅਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਰਸੇ ਤੋਂ ਇਨ੍ਹਾਂ ਦੀ ਖਰੀਦ ਦੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਰਹੀਆਂ ਹਨ। 
ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ 'ਚ ਰੱਖਿਆ ਖਰੀਦ ਪਰਿਸ਼ਦ ਦੀ ਬੁੱਧਵਾਰ ਨੂੰ ਬੈਠਕ ਹੋਈ, ਜੋ ਇਨ੍ਹਾਂ ਖਰੀਦਦਾਰੀਆਂ ਤੇ ਫੈਸਲਾ ਕਰਦੀ ਹੈ। ਇਸ ਮਹੀਨੇ ਪਰਿਸ਼ਦ ਦੀ ਤੀਜੀ ਬੈਠਕ ਸੀ। ਇਸ 'ਚ ਫੈਸਲਾ ਕੀਤਾ ਗਿਆ ਕਿ 3.5 ਲੱਖ ਕਾਰਬਿਨ 4607 ਕਰੋੜ ਰੁਪਏ 'ਚ, ਜਦਕਿ 41000 ਲਾਇਟ ਮਸ਼ੀਨਗਨ ਦੀ ਖਰੀਦ 3000 ਕਰੋੜ ਰੁਪਏ 'ਚ ਹੋਵੇਗੀ। ਖਾਸ ਗੱਲ ਇਹ ਹੈ ਕਿ 75 ਫੀਸਦੀ ਨਿਰਮਾਣ ਪ੍ਰਾਈਵੇਟ ਇੰਡਰਸਿਟੀ ਕਰੇਗੀ। 
ਪਿਛਲੇ 2 ਮਹੀਨਿਆਂ 'ਚ ਰਾਈਫਲਾਂ, ਕਾਰਬਿਨਾਂ, ਹਲਕੀ ਮਸ਼ੀਨਗਨਾਂ 'ਚ ਖਰੀਦਾਰੀ 'ਚੇ ਤੇਜ਼ੀ ਨਾਲ ਫੈਸਲਾ ਹੋਇਆ ਹੈ। ਸਰਕਾਰ ਨੇ ਕਿਹਾ ਕਿ ਸਰਹੱਦਾਂ 'ਤੇ ਤਾਇਨਾਤ ਫੌਜੀਆਂ ਲਈ ਇਨ੍ਹਾਂ ਹਥਿਆਰਾਂ ਦੀ ਜ਼ਰੂਰਤਾਂ ਇਕ ਦਸ਼ਕ ਤੋਂ ਜ਼ਿਆਦਾ ਸਮੇਂ ਤੋਂ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੀ ਦੋ ਫੌਰੀ ਜ਼ਰੂਰਤਾਂ ਹਨ, ਉਨ੍ਹਾਂ ਨੂੰ ਫਾਸਟ ਟ੍ਰੈਕ ਤਰੀਕੇ ਨਾਲ ਖਰੀਦਿਆ ਜਾਵੇਗਾ, ਜਦਕਿ ਬਾਕੀਆਂ ਲਈ ਭਾਰਤ 'ਚ ਨਿਰਮਾਣ ਦੀ ਵਿਵਸਥਾ ਕੀਤੀ ਜਾਵੇਗੀ। ਹਾਲਾਂਕਿ ਜਾਣਕਾਰਾਂ ਦਾ ਮੰਨਣਾ ਹੈ ਕਿ ਹੁਣ ਵੀ ਇਨ੍ਹਾਂ ਦੀ ਖਰੀਦਦਾਰੀ 'ਚ ਸਮੇਂ ਲੱਗੇਗਾ। 
ਲਗਭਗ 1092 ਕਰੋੜ ਰੁਪਏ ਦੀ ਲਾਗਤ ਨਾਲ ਫੌਜ ਅਤੇ ਨੇਵੀ ਲਈ ਹਾਈ ਕਪੈਸਿਟੀ ਰੇਡਿਓ ਰਿਲੇਅ ਵੀ ਖਰੀਦੇ ਜਾਣਗੇ, ਜੋ ਜੰਗ ਦੇ ਮੈਦਾਨ 'ਚ ਫੌਜੀਆਂ ਨੂੰ ਕਮਿਊਨੀਕੇਸ਼ਨ ਦੀ ਭਰੋਸੇਮੰਦ ਵਿਵਸਥਾ ਉਪਲੱਬਧ ਕਰਵਾਏਗੀ। ਕੋਸਟਗਾਰਡ ਲਈ ਪਲਿਊਸ਼ਨ ਕੰਟਰੋਲ ਵਾਲੇ 2 ਪੋਤ ਲਗਭਗ 673 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੇ ਜਾਣਗੇ।


Related News