ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਚਰਚਾ 'ਚ, ਹੁਣ CM ਖੱਟੜ ਨੇ ਦਿੱਤਾ ਵੱਡਾ ਬਿਆਨ

09/26/2022 10:44:43 AM

ਪਾਨੀਪਤ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਸੂਬੇ 'ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਐੱਸ.ਜੀ.ਪੀ.ਸੀ.) ਦੀਆਂ ਚੋਣਾਂ ਕਰਵਾਉਣ ਲਈ ਜਲਦ ਹੀ ਇਕ ਕਮਿਸ਼ਨ ਜਾਂ ਅਥਾਰਟੀ ਬਣਾਏਗੀ। ਖੱਟੜ ਨੇ ਕਿਹਾ,''ਪਹਿਲਾਂ ਸਿਰਫ਼ 4-5 ਇਤਿਹਾਸਕ ਗੁਰਦੁਆਰੇ ਐੱਚ.ਐੱਸ.ਜੀ.ਪੀ.ਸੀ. ਦੇ ਅਧੀਨ ਸਨ ਪਰ ਹੁਣ ਸਾਰੇ 52 ਗੁਰਦੁਆਰੇ ਐੱਚ.ਐੱਸ.ਜੀ.ਪੀ.ਸੀ. ਦੇ ਅਧੀਨ ਸਮਾਜ ਦੀ ਸੇਵਾ ਕਰਨਗੇ। ਸਾਰੇ ਗੁਰਦੁਆਰਿਆਂ ਦੀ ਆਪਣੀ ਕਮੇਟੀ ਹੋਵੇਗੀ ਪਰ ਉਹ ਐੱਚ.ਐੱਸ.ਜੀ.ਪੀ.ਸੀ. ਦੀ ਦੇਖਰੇਖ 'ਚ ਸਮਾਜਿਕ ਕੰਮ ਕਰਨਗੇ।''

ਇਹ ਵੀ ਪੜ੍ਹੋ : SGPC ਗੁਰਦੁਆਰਿਆਂ ਦੇ ਪੈਸੇ ਪੰਜਾਬ ਭੇਜਣ ਤੋਂ ਮੈਨੇਜਰਾਂ ਨੂੰ ਕੀਤਾ ਮਨ੍ਹਾ : ਦਾਦੂਵਾਲ

ਖੱਟੜ ਨੇ ਐਤਵਾਰ ਨੂੰ ਸ਼ਹਿਰ 'ਚ ਐੱਨ.ਐੱਚ.-44 'ਤੇ ਸਥਿਤ ਗੁਰਦੁਆਰਾ ਪਹਿਲੀ ਪਾਤਸ਼ਾਹੀ ਅਤੇ ਇਸਰਾਨਾ 'ਚ ਇਕ ਗੁਰਦੁਆਰੇ ਗਏ। ਇਸ ਮੌਕੇ ਰਾਜ ਸਭਾ ਸੰਸਦ ਮੈਂਬਰ ਕ੍ਰਿਸ਼ ਲਾਲ ਪੰਵਾਰ, ਸੰਸਦ ਮੈਂਬਰ ਸੰਜੇ ਭਾਟੀਆ ਅਤੇ ਵਿਧਾਇਕ ਪ੍ਰਮੋਦ ਵਿਜ ਵੀ ਮੌਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੱਟੜ ਨੇ ਕਿਹਾ ਕਿ ਇਕ ਵੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦਾ ਮਾਮਲਾ ਲੰਬੇ ਸਮੇਂ ਤੋਂ ਸੁਪਰੀਮ ਕੋਰਟ 'ਚ ਪੈਂਡਿੰਗ ਸੀ ਅਤੇ ਹੁਣ ਇਸ ਨੇ ਹਰਿਆਣਾ ਦੇ ਐਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸਰਕਾਰ ਇਸ ਲਈ ਇਕ ਕਮਿਸ਼ਨ ਅਤੇ ਅਥਾਰਟੀ ਬਣਾਏਗੀ ਅਤੇ ਉਸ ਤੋਂ ਬਾਅਦ ਐੱਚ.ਐੱਸ.ਜੀ.ਪੀ.ਸੀ. ਲਈ ਚੋਣ ਐਕਟ ਅਨੁਸਾਰ ਆਯੋਜਿਤ ਕੀਤੀ ਜਾਵੇਗੀ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News