ਜੰਮੂ ਕਸ਼ਮੀਰ : ਕੁਪਵਾੜਾ ''ਚ LOC ਕੋਲ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ

Tuesday, Apr 19, 2022 - 11:48 AM (IST)

ਜੰਮੂ ਕਸ਼ਮੀਰ : ਕੁਪਵਾੜਾ ''ਚ LOC ਕੋਲ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਸਰਹੱਦੀ ਕੁਪਵਾੜਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਕੰਟਰੋਲ ਰੇਖਾ ਕੋਲ ਤਲਾਸ਼ੀ ਮੁਹਿੰਮ ਦੌਰਾਨ 10 ਪਿਸਤੌਲਾਂ ਸਮੇਤ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦੀ ਸੂਚਨਾ ਦਿੱਤੀ। ਕੁਪਵਾੜਾ ਪੁਲਸ ਅਤੇ ਫ਼ੌਜ ਦੇ ਸਾਂਝੇ ਦਲ ਨੇ ਕੰਟਰੋਲ ਰੇਖ ਕੋਲ ਤਾੜ ਕਰਨਾਹ ਪਿੰਡ ਦੇ ਹਜਾਮ ਮੁਹੱਲਾ 'ਚ ਤਲਾਸ਼ੀ ਮੁਹਿੰਮ ਦੌਰਾਨ ਇਹ ਬਰਾਮਦਗੀ ਕੀਤੀ। ਕੁਪਵਾੜਾ ਦੇ ਸੀਨੀਅਰ ਪੁਲਸ ਸੁਪਰਡੈਂਟ ਯੁਗਲ ਮਨਹਾਸ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਪਾਰ ਤੋਂ ਭਾਰੀ ਮਾਤਰਾ 'ਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਦੀ ਇਕ ਵਿਸ਼ੇਸ਼ ਸੂਚਨਾ ਤੋਂ ਬਾਅਦ ਸਾਂਝੀ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਇਹ ਵੀ ਪੜ੍ਹੋ : ਸਰਕਾਰ ਨੇ ਜੈਸ਼ ਦੇ ਕਮਾਂਡਰ ਨੇਂਗਰੂ ਨੂੰ ਅੱਤਵਾਦੀ ਐਲਾਨਿਆ

ਉਨ੍ਹਾਂ ਦੱਸਿਆ ਕਿ ਪੁਲਸ ਦੀ ਇਕ ਟੀਮ ਨੇ ਸਥਾਨਕ ਫ਼ੌਜ ਇਕਾਈ ਨਾਲ ਤਾੜ ਪੁਲਸ ਚੌਕੀ ਦੇ ਆਮ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਹਜਾਮ ਮੁਹੱਲਾ ਤੋਂ 10 ਪਿਸਤੌਲ, 17 ਪਿਸਤੌਲ ਮੈਗਜ਼ੀਨ, 54 ਪਿਸਤੌਲ ਰਾਊਂਡ ਅਤੇ 5 ਗ੍ਰੇਨੇਡ ਸਮੇਤ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਐੱਸ.ਐੱਸ.ਪੀ. ਨੇ ਕਿਹਾ,''ਅਜਿਹਾ ਲੱਗਦਾ ਹੈ ਕਿ ਇਹ ਨਵੀਂ ਖੇਪ ਕਸ਼ਮੀਰ ਘਾਟੀ 'ਚ ਅੱਤਵਾਦੀ ਗਤੀਵਿਧੀਆਂ ਲਈ ਤਸਕਰੀ ਕਰ ਕੇ ਲਿਆਂਦੀ ਗਈ ਸੀ।'' ਉਨ੍ਹਾਂ ਕਿਹਾ ਕਿ ਪੁਲਸ ਅਤੇ ਫ਼ੌਜ ਦੀ ਸਮੇਂ 'ਤੇ ਕਾਰਵਾਈ ਨਾਲ ਸੁਰੱਖਿਆ ਫ਼ੋਰਸ ਘਾਟੀ 'ਚ ਅੱਤਵਾਦੀਆਂ ਦੇ ਹੱਥੋਂ ਨਿਰਦੋਸ਼ ਲੋਕਾਂ ਦੇ ਕਤਲ ਦੇ ਨਾਪਾਕ ਇਰਾਦਿਆਂ ਨੂੰ ਅਸਫ਼ਲ ਕਰਨ 'ਚ ਸਮਰੱਥ ਹੋਏ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News