ਇਕ ਹਫ਼ਤੇ ''ਚ ਤੀਜਾ ਪੁਲ ਡਿੱਗਿਆ, 2 ਕਰੋੜ ਦੀ ਲਾਗਤ ਨਾਲ ਬਣ ਰਿਹਾ ਸੀ 40 ਫੁੱਟ ਦਾ ਬਰਿੱਜ
Sunday, Jun 23, 2024 - 12:39 PM (IST)
ਮੋਤਿਹਾਰੀ (ਵਾਰਤਾ)- ਬਿਹਾਰ 'ਚ ਪੁਲ ਡਿੱਗਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇੱਥੇ ਇਕ ਹਫ਼ਤੇ ਅੰਦਰ ਤੀਜਾ ਪੁਲ ਢਹਿ ਗਿਆ ਹੈ। ਇਸ ਵਾਰ ਇਹ ਘਟਨਾ ਮੋਤਿਹਾਰੀ 'ਚ ਵਾਪਰੀ ਹੈ। ਇਸ ਤੋਂ ਪਹਿਲਾਂ ਅਰਰੀਆ ਅਤੇ ਸੀਵਾਨ 'ਚ ਵੀ ਪੁਲ ਡਿੱਗ ਚੁੱਕੇ ਹਨ। ਇਹ ਨਿਰਮਾਣ ਅਧੀਨ ਪ੍ਰਾਜੈਕਟ ਸੀ, ਜਿਸ ਦੀ ਅਨੁਮਾਨਤ ਲਾਗਤ 2 ਕਰੋੜ ਰੁਪਏ ਦੇ ਕਰੀਬ ਸੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਘੋੜਾਸਹਨ ਬਲਾਕ ਦੇ ਅਮਵਾ ਤੋਂ ਚੈਨਪੁਰ ਸਟੇਸ਼ਨ ਜਾਣ ਵਾਲੀ ਸੜਕ 'ਚ ਲਗਭਗ 40 ਫੁੱਟ ਦਾ ਪੁਲ ਬਣਨ ਦਾ ਕੰਮ ਚੱਲ ਰਿਹਾ ਹੈ।
ਪੁਲ ਦੀ ਢਲਾਈ ਸ਼ਨੀਵਾਰ ਨੂੰ ਹੋਈ ਸੀ, ਜੋ ਰਾਤ ਨੂੰ ਅਚਾਨਕ ਹੀ ਡਿੱਗ ਗਿਆ। ਇਸ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਦੱਸਣਯੋਗ ਹੈ ਕਿ ਬਿਹਾਰ 'ਚ ਇਕ ਹਫ਼ਤੇ ਅੰਦਰ ਤੀਜਾ ਪੁਲ ਢਹਿ ਗਿਆ ਹੈ। ਇਸ ਤੋਂ ਪਹਿਲਾਂ ਅਰਰੀਆ ਅਤੇ ਸੀਵਾਨ 'ਚ ਵੀ ਪੁਲ ਡਿੱਗ ਚੁੱਕੇ ਹਨ। ਅਰਰੀਆ ਜ਼ਿਲ੍ਹੇ 'ਚ ਬਕਰਾ ਨਦੀ 'ਤੇ 12 ਕਰੋੜ ਰੁਪਏ ਦੀ ਲਾਗਤ ਵਾਲਾ ਨਿਰਮਾਣ ਅਧੀਨ ਪੁਲ ਦਾ ਇਕ ਹਿੱਸਾ ਮੰਗਲਵਾਰ ਨੂੰ ਢਹਿ ਗਿਆ ਸੀ। ਉੱਥੇ ਹੀ ਸੀਵਾਨ ਜ਼ਿਲ੍ਹੇ ਦੇ ਦਰੌਂਦਾ ਬਲਾਕ ਦੇ ਰਾਮਗੜ੍ਹਾ ਪੰਚਾਇਤ 'ਚ ਗੰਡਕ ਨਹਿਰ 'ਤੇ ਬਣਿਆ ਪੁਲ ਸ਼ਨੀਵਾਰ ਨੂੰ ਡਿੱਗ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e