ਰੀਲ ਬਣਾਉਣ ਲਈ ਫਾਂਸੀ ''ਤੇ ਲਟਕਿਆ ਨਾਬਾਲਗ, ਤੜਫਣ ਲੱਗਾ ਤਾਂ ਦੋਸਤ ਸਮਝੇ ਐਕਟਿੰਗ, ਹੋਈ ਮੌਤ
Sunday, Jul 21, 2024 - 12:59 PM (IST)
ਮੁਰੈਨਾ (ਭਾਸ਼ਾ)- ਲੋਕਾਂ ਨੂੰ ਫੇਮਸ ਹੋਣ ਅਤੇ ਸੋਸ਼ਲ ਮੀਡੀਆ 'ਚ ਦਿੱਸਣ ਲਈ ਇਸ ਕਦਰ ਨਸ਼ਾ ਚੜ੍ਹਿਆ ਹੋਇਆ ਹੈ ਕਿ ਕੁਝ ਵੀ ਹਰਕਤਾਂ ਕਰਨ ਲੱਗੇ ਹਨ। ਕਦੇ-ਕਦੇ ਇਹੀ ਹਰਕਤਾਂ ਜੀਵਨ 'ਤੇ ਭਾਰੀ ਪੈ ਜਾਂਦੀਆਂ ਹਨ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੇ ਅੰਬਾਹ ਕਸਬੇ 'ਚ ਸਾਹਮਣੇ ਆਇਆ ਹੈ। ਇੱਥੇ ਇਕ ਮੁੰਡਾ ਦਰੱਖਤ 'ਤੇ ਫਾਹਾ ਲਗਾ ਕੇ ਰੀਲ ਬਣਾਉਣ ਲਈ ਐਕਟਿੰਗ ਕਰ ਰਿਹਾ ਸੀ ਅਤੇ ਉਸ ਦੇ ਹੋਰ ਸਾਥੀ ਉਸ ਦੀ ਮੋਬਾਇਲ 'ਤੇ ਰੀਲ ਬਣਾ ਰਹੇ ਸਨ। ਇਸੇ ਦੌਰਾਨ ਉਸ ਦਾ ਪੈਰ ਅਚਾਨਕ ਫਿਸਲਣ ਨਾਲ ਉਹ ਫਾਹੇ ਨਾਲ ਲਟਕ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ 7ਵੀਂ ਜਮਾਤ ਦਾ ਵਿਦਿਆਰਥੀ ਕਰਨ ਪਰਮਾਰ (11) ਸ਼ਨੀਵਾਰ ਸ਼ਾਮ ਆਪਣੇ ਦੋਸਤਾਂ ਨਾਲ ਘਰ ਦੇ ਸਾਹਮਣੇ ਖ਼ਾਲੀ ਪਏ ਪਲਾਟ 'ਚ ਇਕ ਦਰੱਖਤ 'ਤੇ ਫਾਹਾ ਲਗਾਉਣ ਦੇ ਸੀਨ ਦੀ ਐਕਟਿੰਗ ਕਰ ਰਿਹਾ ਸੀ ਅਤੇ ਉਸ ਦੇ ਹੋਰ ਦੋਸਤ ਉਸ ਦੀ ਮੋਬਾਇਲ 'ਤੇ ਰੀਲ ਬਣਾ ਰਹੇ ਸਨ। ਉਸੇ ਦੌਰਾਨ ਕੁਰਸੀ ਤੋਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਤੜਫਣ ਲੱਗਾ।
ਦੋਸਤ ਉਸ ਦੇ ਤੜਫਣ ਨੂੰ ਐਕਟਿੰਗ ਸਮਝ ਰਹੇ ਸਨ, ਉਦੋਂ ਸਾਥੀਆਂ ਨੇ ਉਸ ਨੂੰ ਕੋਲ ਜਾ ਕੇ ਦੇਖਿਆ ਤਾਂ ਉਸ 'ਚ ਕੋਈ ਹੱਲਚੱਲ ਦਿਖਾਈ ਨਹੀਂ ਦਿੱਤੀ। ਉਦੋਂ ਸਾਰੇ ਦੋਸਤ ਉੱਥੋਂ ਮੋਬਾਇਲ ਛੱਡ ਕੇ ਦੌੜ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਕਰਨ ਦੇ ਪਿਤਾ ਰਵੀ ਪਰਮਾਰ ਬੱਚੇ ਨੂੰ ਫਾਹੇ ਤੋਂ ਉਤਾਰ ਕੇ ਅੰਬਾਹ ਦੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਣ 'ਤੇ ਪੁਲਸ ਹਸਪਤਾਲ ਪਹੁੰਚ ਗਈ ਅਤੇ ਮੁੰਡੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾਇਆ। ਪੁਲਸ ਸ਼ਿਕਾਇਤ ਦਰਜ ਕਰ ਕੇ ਹਾਦਸੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਉਹ ਮੋਬਾਇਲ ਵੀ ਜ਼ਬਤ ਕਰ ਲਿਆ ਹੈ, ਜਿਸ ਨਾਲ ਮ੍ਰਿਤਕ ਦੇ ਸਾਥੀ ਰੀਲ ਬਣਾ ਰਹੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e