9 ਵਾਰ ਰੀਸਾਈਕਲ ਹੋਣ ਵਾਲੀ ਪੈਕੇਜਿੰਗ ਸਮੱਗਰੀ ਦਾ ਦੁਨੀਆ ਦਾ 9ਵਾਂ ਪਲਾਂਟ ਗੁਜਰਾਤ ’ਚ ਸ਼ੁਰੂ

11/22/2019 10:45:10 AM

ਅਹਿਮਦਾਬਾਦ — ਆਸਟਰੀਆਈ ਮੂਲ ਦੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਫਲੈਕਸੀਬਲ ਪੈਕੇਜਿੰਗ ਸਮੱਗਰੀ ਨਿਰਮਾਤਾ ਕੰਪਨੀ ਕਾਂਸਟੈਂਸ਼ੀਆ ਫਲੈਕਸੀਬਲ ਨੇ ਆਪਣੇ 9ਵੇਂ ਭਾਰਤੀ ਪਲਾਂਟ ਦਾ ਗੁਜਰਾਤ ’ਚ ਉਦਘਾਟਨ ਕੀਤਾ ਜੋ 9 ਵਾਰ ਰੀਸਾਈਕਲ ਹੋਣ ਵਾਲੀ ਪੈਕੇਜਿੰਗ ਸਮੱਗਰੀ ਬਣਾਉਣ ਵਾਲਾ ਵਿਸ਼ਵ ਦਾ ਪਹਿਲਾ ਪਲਾਂਟ ਹੈ। ਆਸਟਰੀਆ ਦੀ ਭਾਰਤੀ ਰਾਜਦੂਤ ਬੀ. ਓਵਾਲਸ਼ੋਫਰ ਨੇ ਅਹਿਮਦਾਬਾਦ ਦੇ ਸਾਨੰਦ ਤਾਲੁਕਾ ਦੇ ਮੋਰਿਆ ਪਿੰਡ ਦੇ ਕੋਲ ਇਸ ਪਲਾਂਟ ਦਾ ਉਦਘਾਟਨ ਕੀਤਾ।

ਦੁਨੀਆ ਦੇ 16 ਦੇਸ਼ਾਂ ’ਚ 38 ਪਲਾਂਟ ਅਤੇ 1 ਅਰਬ 60 ਕਰੋਡ਼ ਯੂਰੋ ਦੇ ਕਾਰੋਬਾਰ ਵਾਲੀ ਵੀਆਨਾ ਸਥਿਤ ਕੰਪਨੀ ਦੇ ਸੀ. ਈ. ਓ. ਅਲੇਕਸਾਂਡਰ ਬਾਮਗਾਰਟਨਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਦੇ ਨਾਲ ਹੀ ਗੁਜਰਾਤ ’ਚ ਕੰਪਨੀ ਦੇ ਕੁਲ 2 ਪਲਾਂਟ ਹੋ ਗਏ ਹਨ। ਨਵੇਂ ਪਲਾਂਟ ’ਚ ਬਣਨ ਵਾਲਾ ਉਤਪਾਦ ਆਪਣੀ ਤਰ੍ਹਾਂ ਦਾ ਦੁਨੀਆ ਦਾ ਇਕਲੌਤਾ ਹੈ ਅਤੇ ਇਸ ਨੇ ਫਲੈਕਸੀਬਲ ਪੈਕੇਜਿੰਗ ਦੀ ਦੁਨੀਆ ’ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ।


Related News