ਸੋਸ਼ਲ ਮੀਡੀਆ 'ਤੇ ਛਾਇਆ 'ਮੋਦੀ ਵੀਡੀਓ ਮੈਸੇਜ' ਲੋਕਾਂ ਨੇ ਬਣਾਏ ਮਜ਼ੇਦਾਰ ਮੀਮਸ

04/03/2020 11:58:49 AM

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਸ਼ੁੱਕਰਵਾਰ ਸਵੇਰੇ 9 ਵਜੇ ਖਤਰਨਾਕ ਕੋਰੋਨਾਵਾਇਰਸ 'ਤੇ ਇਕ ਵਾਰ ਫਿਰ ਦੇਸ਼ਵਾਸੀਆਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪੀ.ਐੱਮ ਮੋਦੀ ਦੇ ਸੰਬੋਧਨ ਦੇ ਕੁਝ ਹੀ ਮਿੰਟਾਂ ਬਾਅਦ ਸੋਸ਼ਲ ਮੀਡੀਆ 'ਤੇ  #9Baje9Minute, #ਮੋਦੀ ਮਦਾਰੀ ਬੰਦਰ ਕੌਣ ਅਤੇ #ModiVideoMessage ਟ੍ਰੇਂਡ ਕਰਨ ਲੱਗਾ। ਪੀ.ਐੱਮ ਮੋਦੀ ਦੀ ਇਸ ਅਪੀਲ 'ਤੇ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਰਹੀ। ਜਦੋਂ ਮੋਦੀ ਨੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕੀਤੀ ਕਿ 5 ਅਪ੍ਰੈਲ ਨੂੰ ਅਸੀਂ ਫਿਰ ਇਕਜੁੱਟ ਹੋਵਾਂਗੇ ਤਾਂ ਉੱਥੇ ਹੀ ਇਸ ਅਪੀਲ ਤੋਂ ਬਾਅਦ ਕਈ ਯੂਜ਼ਰਸ ਨੇ ਮਜ਼ੇਦਾਰ ਮੀਮਸ ਵੀ ਸ਼ੇਅਰ ਕੀਤੇ। 

PunjabKesari

ਕਿਸੇ ਨੇ ਲਿਖਿਆ ਹੈ ਕਿ ਅਸੀਂ ਸੋਚਿਆ 9 ਵਜੇ ਪੀ.ਐੱਮ ਮੋਦੀ ਕੋਈ ਵੱਡਾ ਐਲਾਨ ਕਰਨ ਜਾ ਰਹੇ ਹਨ ਪਰ ਉਨ੍ਹਾਂ ਨੂੰ ਸੁਣਨ ਤੋਂ ਬਾਅਦ ਇੰਝ ਲੱਗਾ ਕਿ ਅਸੀਂ ਠੱਗੇ ਗਏ। ਦੱਸ ਦੇਈਏ ਕਿ ਪੀ.ਐੱਮ ਮੋਦੀ ਨੇ ਅੱਜ ਸਵੇਰੇ 9 ਵਜੇ ਤੀਜੀ ਵਾਰ ਦੇਸ਼ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਵੀਡੀਓ ਸੰਦੇਸ਼ 'ਚ ਕਿਹਾ ਹੈ ਕਿ ਖਤਰਨਾਕ ਕੋਰੋਨਾਵਾਇਰਸ ਨਾਲ ਪੂਰਾ ਦੇਸ਼ ਮਿਲ ਕੇ ਲੜਾਂਗੇ। 

PunjabKesari

ਉਨ੍ਹਾਂ ਨੇ ਅਪੀਲ ਕੀਤੀ ਹੈ ਕਿ 5 ਅਪ੍ਰੈਲ ਭਾਵ ਐਤਵਾਰ ਦੀ ਰਾਤ 9 ਵਜੇ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ 9 ਮਿੰਟ ਲਈ 130 ਕਰੋੜ ਦੇਸ਼ਵਾਸੀ ਮਿਲ ਕੇ ਮੋਮਬੱਤੀ, ਦੀਵਾ, ਮੋਬਾਇਲ ਦੀ ਲਾਈਟ ਜਾਂ ਫਿਰ ਟਾਰਚ ਰਾਹੀਂ ਆਪਣੇ ਘਰਾਂ ਦੀ ਛੱਤ, ਬਾਲਕਾਨੀ 'ਚ ਖੜ੍ਹੇ ਹੋ ਕੇ ਆਸਮਾਨ 'ਚ ਰੋਸ਼ਨੀ ਕਰਾਂਗੇ ਅਤੇ ਇਹ ਸਾਬਿਤ ਕਰਾਂਗੇ ਕਿ ਕੋਰੋਨਾ ਖਿਲਾਫ ਸਾਰੇ ਦੇਸ਼ਵਾਸੀ ਇਕਜੁੱਟ ਹਨ।

PunjabKesari

ਦੱਸਣਯੋਗ ਹੈ ਕਿ ਅੱਜ ਸਵੇਰਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਸੰਦੇਸ਼ ਰਾਹੀਂ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਸੰਬੋਧਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 5 ਅਪ੍ਰੈਲ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਕੋਰੋਨਾ ਦੇ ਸੰਕਟ ਦੇ ਹਨ੍ਹੇਰੇ ਨੂੰ ਚੁਣੌਤੀ ਦੇਣੀ ਹੈ। ਉਸ ਰੋਸ਼ਨੀ ਦੀ ਤਾਕਤ ਪੇਸ਼ ਕਰਨੀ ਹੈ। ਇਸ 5 ਅਪ੍ਰੈਲ ਨੂੰ ਅਸੀਂ 130 ਕਰੋੜ ਦੇਸ਼ਵਾਸੀਆਂ ਦੀ ਮਹਾਸ਼ਕਤੀ ਨੂੰ ਜਗਾਉਣਾ ਹੈ। 

ਇਹ ਵੀ ਪੜ੍ਹੋ: ਦੇਸ਼ਵਾਸੀਆਂ ਨੂੰ PM ਮੋਦੀ ਦੀ ਅਪੀਲ: 5 ਅਪ੍ਰੈਲ ਨੂੰ ਰਾਤ 9 ਵਜੇ, 9 ਮਿੰਟ ਦੇਸ਼ ਦੇ ਨਾਂ


Iqbalkaur

Content Editor

Related News