ਝਾਰਖੰਡ ''ਚ ਕੋਵਿਡ-19 ਦੇ 986 ਨਵੇਂ ਮਾਮਲੇ, 9 ਮਰੀਜ਼ਾਂ ਦੀ ਮੌਤ

Sunday, Aug 09, 2020 - 12:08 AM (IST)

ਝਾਰਖੰਡ ''ਚ ਕੋਵਿਡ-19 ਦੇ 986 ਨਵੇਂ ਮਾਮਲੇ, 9 ਮਰੀਜ਼ਾਂ ਦੀ ਮੌਤ

ਰਾਂਚੀ - ਝਾਰਖੰਡ 'ਚ ਸ਼ਨੀਵਾਰ ਨੂੰ ਕੋਵਿਡ-19 ਦੇ 986 ਨਵੇਂ ਮਾਮਲੇ ਆਏ ਅਤੇ ਇਨਫੈਕਸ਼ਨ ਨਾਲ 9 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਦੇ ਅਨੁਸਾਰ ਸੂਬੇ 'ਚ ਪਿਛਲੇ 24 ਘੰਟੇ 'ਚ 9 ਅਤੇ ਮਰੀਜ਼ਾਂ ਦੀ ਮੌਤ ਹੋਣ ਨਾਲ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 160 ਹੋ ਗਈ ਹੈ। ਸੂਬੇ 'ਚ ਇਨਫੈਕਸ਼ਨ ਦੇ 986 ਨਵੇਂ ਮਾਮਲੇ ਆਏ ਜਿਨ੍ਹਾਂ ਨੂੰ ਮਿਲਾ ਕੇ ਸੂਬੇ 'ਚ ਪੀੜਤਾਂ ਦੀ ਕੁਲ ਗਿਣਤੀ 17468 ਹੋ ਗਈ ਹੈ। ਕੁਲ ਪੀੜਤਾਂ 'ਚੋਂ 8325 ਲੋਕ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਹਸਪਤਾਲਾਂ 'ਚ 8983 ਲੋਕਾਂ ਦਾ ਇਲਾਜ ਜਾਰੀ ਹੈ। ਪਿਛਲੇ 24 ਘੰਟਿਆਂ 'ਚ 6996 ਨਮੂਨਿਆਂ ਦੀ ਜਾਂਚ ਕੀਤੀ ਗਈ।
 


author

Inder Prajapati

Content Editor

Related News