ਕੜਾਕੇ ਦੀ ਠੰਡ ਦੇ ਭਿਆਨਕ ਨਤੀਜੇ, 5 ਦਿਨਾਂ 'ਚ ਦਿਲ ਦਾ ਦੌਰਾ ਪੈਣ ਨਾਲ 98 ਲੋਕਾਂ ਦੀ ਮੌਤ

Monday, Jan 09, 2023 - 11:38 AM (IST)

ਕਾਨਪੁਰ (ਵਾਰਤਾ)- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਕਾਫ਼ੀ ਡਰਾਉਣ ਵਾਲੇ ਅੰਕੜੇ ਸਾਹਮਣੇ ਆਏ ਹਨ। ਇੱਥੇ ਪਿਛਲੇ 5 ਦਿਨਾਂ 'ਚ ਦਿਲ ਦੇ ਦੌਰੇ ਅਤੇ ਬ੍ਰੇਨ ਸਟ੍ਰੋਕ ਨਾਲ 98 ਲੋਕਾਂ ਦੀ ਮੌਤ ਹੋ ਚੁੱਕੀ ਹੈ। 98 ਲੋਕਾਂ 'ਚੋਂ 44 ਦੀ ਮੌਤ ਹਸਪਤਾਲ 'ਚ ਹੋਈ, ਜਦੋਂ ਕਿ 54 ਮਰੀਜ਼ਾਂ ਦੀ ਇਲਾਜ ਤੋਂ ਪਹਿਲਾਂ ਮੌਤ ਹੋ ਗਈ। ਇਹ ਅੰਕੜੇ ਐੱਲਪੀਐੱਸ ਇੰਸਟੀਚਿਊਟ ਆਫ਼ ਕਾਰਡਿਓਲਾਜੀ ਨੇ ਦਿੱਤੇ ਹਨ। ਲਕਸ਼ਮੀਪਤ ਸਿੰਘਾਨੀਆ ਇੰਸਟੀਚਿਊਟ ਆਫ਼ ਕਾਰਡਿਓਲਾਜੀ ਐਂਡ ਕਾਰਡੀਅਕ ਸਰਜਰੀ ਕਾਨਪੁਰ, ਵਲੋਂ ਜਾਰੀ ਅੰਕੜਿਆਂ ਅਨੁਸਾਰ, ਪਿਛਲੇ ਇਕ ਹਫ਼ਤੇ 'ਚ ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ 723 ਦਿਲ ਰੋਗੀ ਆਏ ਹਨ। ਭਿਆਨਕ ਠੰਡ ਨਾਲ ਪੀੜਤ 14 ਮਰੀਜ਼ਾਂ ਦੀ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਜਦੋਂ ਕਿ 6 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। 

ਇਹ ਵੀ ਪੜ੍ਹੋ : ਦੁਨੀਆ ਦਾ ਸਭ ਤੋਂ ਅਨੋਖਾ ਮੇਲਾ, ਬਿਨਾਂ ਪੈਸਿਆਂ ਦੇ ਮਿਲਦੈ ਸਾਮਾਨ

ਸ਼ਹਿਰ ਦੇ ਐੱਸਪੀਐੱਸ ਹਾਰਟ ਇੰਸਟੀਚਿਊਟ 'ਚ ਪਿਛਲੇ 24 ਘੰਟਿਆਂ ਅੰਰ 14 ਮਰੀਜ਼ਾਂ ਦੀ ਮੌਤ ਹੋਈ ਹੈ। ਦਿਲ ਰੋਗ ਸੰਸਥਾ 'ਚ ਕੁੱਲ 604 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚ 54 ਨਵੇਂ ਅਤੇ 27 ਪੁਰਾਣੇ ਮਰੀਜ ਸ਼ਾਮਲ ਹਨ। ਕਾਰਡਿਓਲਾਜੀ ਦੇ ਡਾਇਰੈਕਟਰ ਵਿਨੇ ਕ੍ਰਿਸ਼ਨ ਨੇ ਕਿਹਾ ਕਿ ਇਸ ਮੌਸਮ 'ਚ ਮਰੀਜ਼ਾਂ ਨੂੰ ਠੰਡ ਤੋਂ ਬਚਣਾ ਚਾਹੀਦਾ। ਲਖਨਊ 'ਚ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਇਕ ਫੈਕਲਟੀ ਮੈਂਬਰ ਨੇ ਕਿਹਾ,''ਇਸ ਠੰਡ ਦੇ ਮੌਸਮ 'ਚ ਹਾਰਟ ਅਟੈਕ ਸਿਰਫ਼ ਬਜ਼ੁਰਗਾਂ ਤੱਕ ਹੀ ਸੀਮਿਤ ਨਹੀਂ ਹਨ। ਸਾਡੇ ਕੋਲ ਅਜਿਹੇ ਮਾਮਲੇ ਵੀ ਆਏ ਹਨ, ਜਦੋਂ ਨੌਜਵਾਨਾਂ ਨੂੰ ਵੀ ਹਾਰਟ ਅਟੈਕ ਆਇਆ ਹੈ। ਹਾਰਟ ਅਟੈਕ ਤੋਂ ਬਚਣ ਲਈ ਹਰ ਕਿਸੇ ਨੂੰ ਭਾਵੇਂ ਉਹ ਕਿਸੇ ਵੀ ਉਮਰ ਦਾ ਹੋਵੇ, ਜਿੱਥੇ ਤੱਕ ਸੰਭਵ ਹੋਵੇ ਘਰ ਦੇ ਅੰਦਰ ਰਹੋ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News