ਉੱਤਰਾਖੰਡ ਇਸ ਸਾਲ ਸ਼ੁਰੂ ਹੋਈ ਚਾਰਧਾਮ ਯਾਤਰਾ ਨਾਲ ਹੁਣ ਤੱਕ 91 ਤੀਰਥ ਯਾਤਰੀਆਂ ਦੀ ਮੌਤ

Friday, May 27, 2022 - 03:42 PM (IST)

ਉੱਤਰਾਖੰਡ ਇਸ ਸਾਲ ਸ਼ੁਰੂ ਹੋਈ ਚਾਰਧਾਮ ਯਾਤਰਾ ਨਾਲ ਹੁਣ ਤੱਕ 91 ਤੀਰਥ ਯਾਤਰੀਆਂ ਦੀ ਮੌਤ

ਦੇਹਰਾਦੂਨ-ਇਸ ਸਾਲ 3 ਮਈ ਨੂੰ ਤੀਰਥ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤੱਕ ਕੁੱਲ 91 ਤੀਰਥ ਯਾਤਰੀਆਂ ਦੀ ਜਾਨ ਚਲੀ ਗਈ ਹੈ। ਨਾਲ ਹੀ 26 ਮਈ ਨੂੰ ਯਾਤਰਾ ਦੇ ਦੌਰਾਨ 16 ਤੀਰਥ ਯਾਤਰੀਆਂ ਦੀ ਮੌਤ ਹੋ ਗਈ ਸੀ। ਉਧਰ ਡੀ.ਜੀ.ਸਿਹਤ ਡਾ. ਸ਼ੈਲਜਾ ਭੱਟ ਨੇ ਇਸ ਦੀ ਪੁਸ਼ਟੀ ਕੀਤੀ ਹੈ। 
ਉੱਤਰਾਖੰਡ ਦੀ ਮਹਾਨਿਰਦੇਸ਼ਕ (ਡੀ.ਜੀ) ਸਿਹਤ ਸ਼ੈਲਜਾ ਭੱਟ ਨੇ ਸ਼ਨੀਵਾਰ ਨੂੰ ਹੋਈਆਂ ਮੌਤਾਂ ਦੇ ਪਿੱਛੇ ਪਹਿਲਾ ਕਾਰਨ ਦਿਲ ਦਾ ਦੌਰਾ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਤੀਰਥ ਯਾਤਰੀਆਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਨਾਲ ਹੀ ਚਾਰਧਾਮ 'ਚ ਸਿਹਤ ਸੇਵਾਵਾਂ ਨੂੰ ਪਹਿਲੇ ਦੀ ਤੁਲਨਾ 'ਚ ਮਜ਼ਬੂਤ ਕੀਤਾ ਗਿਆ ਹੈ। ਹੋਰ 169 ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਹਾਜ਼ਰੀ 'ਚ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ 3 ਮਈ ਨੂੰ ਸ਼ਰਧਾਲੂਆਂ ਦੇ ਲਈ ਗੰਗੋਤਰੀ ਅਤੇ ਯਮੁਨੋਤਰਤੀ ਦੇ ਕਪਾਟ ਖੁੱਲ੍ਹਣ ਦੇ ਨਾਲ ਚਾਰਧਾਮ ਯਾਤਰਾ ਦੀ ਸ਼ੁਰੂਆਤ ਹੋਈ। ਇਸ ਤੋਂ ਇਲਾਵਾ ਕੇਦਰਨਾਥ ਦੇ ਕਪਾਟ 6 ਮਈ ਨੂੰ ਖੁੱਲ੍ਹੇ, ਜਦੋਂਕਿ ਬਦਰੀਨਾਥ ਦੇ ਕਪਾਟ 8 ਮਈ ਨੂੰ ਖੁੱਲ੍ਹੇ। 


author

Aarti dhillon

Content Editor

Related News