ਚਿੰਤਾਜਨਕ: ਦੇਸ਼ ''ਚ ਨਸ਼ੇ ਲਈ ਹੋ ਰਿਹੈ 91 ਫ਼ੀਸਦੀ ਇੰਜੈਕਸ਼ਨ ਦਾ ਇਸਤੇਮਾਲ

12/14/2023 3:54:07 PM

ਨਵੀਂ ਦਿੱਲੀ- ਦੇਸ਼ ਵਿਚ 91 ਫ਼ੀਸਦੀ ਇੰਜੈਕਸ਼ਨ ਦਾ ਇਸਤੇਮਾਲ ਨਸ਼ੀਲੀਆਂ ਦਵਾਈਆਂ ਨੂੰ ਲੈਣ ਲਈ ਕੀਤਾ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਲਗਭਗ ਹਰ ਦੂਜਾ ਵਿਅਕਤੀ ਹੈਪੇਟਾਈਟਿਸ ਸੀ ਨਾਲ ਇਨਫੈਕਟਿਡ ਹੋ ਰਿਹਾ ਹੈ। HIV ਦੀ ਤੁਲਨਾ 'ਚ ਹੈਪੇਟਾਈਟਿਸ ਸੀ ਲਾਗ ਦੇ ਮਾਮਲੇ ਕਈ ਗੁਣਾ ਵੱਧ ਹਨ। ਦਰਅਸਲ ਨਸ਼ੀਲੀਆਂ ਦਵਾਈਆਂ ਲੈਣ ਵਾਲੇ ਨਾ ਤਾਂ ਕਦੇ ਜਾਂਚ ਕਰਾਉਂਦੇ ਹਨ ਅਤੇ ਨਾ ਹੀ ਸਮੇਂ 'ਤੇ ਇਲਾਜ ਕਰਾਉਂਦੇ ਹਨ। ਇਸ ਦਾ ਸਭ ਤੋਂ ਵੱਡਾ ਜ਼ੋਖਮ ਸਮਾਜ ਦੇ ਉਨ੍ਹਾ ਲੋਕਾਂ ਨੂੰ ਹੈ, ਜੋ ਨਸ਼ੇ ਤੋਂ ਦੂਰ ਹਨ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਵੱਡੀ ਕਾਰਵਾਈ, ਲੋਕ ਸਭਾ ਸਕੱਤਰੇਤ ਵੱਲੋਂ 8 ਕਰਮੀ ਮੁਅੱਤਲ

ਸ਼ੋਧਕਰਤਾ ਮੁਤਾਬਕ ਇੰਜੈਕਸ਼ਨ ਤੋਂ ਨਸ਼ਾ ਕਰਨ ਦੀ ਆਦਤ ਤੇਜ਼ੀ ਨਾਲ ਵੱਧ ਰਹੀ ਹੈ। ਕੁਝ ਸਮੇਂ ਪਹਿਲਾਂ ਤੱਕ ਦੇਸ਼ ਦੇ ਉੱਤਰੀ ਅਤੇ ਉੱਤਰੀ-ਪੂਰਬੀ ਸੂਬਿਆਂ ਵਿਚ ਇਹ ਆਦਤ ਸਭ ਤੋਂ ਵੱਧ ਸੀ ਪਰ ਹਾਲ ਹੀ ਵਿਚ ਇੰਜੈਕਸ਼ਨ ਦੇ ਅਸੁਰੱਖਿਅਤ ਇਸਤੇਮਾਲ ਨਾਲ ਵੱਖ-ਵੱਖ ਬੀਮਾਰੀਆਂ ਦੀ ਲਪੇਟ ਵਿਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਸਾਰੇ ਸੂਬਿਆਂ ਵਿਚ ਵਧੀ ਹੈ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਦਿੱਲੀ ਪੁਲਸ ਵੱਲੋਂ UAPA ਤਹਿਤ ਮਾਮਲਾ ਦਰਜ

ਦਿੱਲੀ ਏਮਜ਼ ਅਤੇ ਬੈਂਗਲੁਰੂ ਸਥਿਤ ਨਿਮਹਾਂਸ ਦੇ ਅਧਿਐਨ ਵਿਚ ਸਾਹਮਣੇ ਆਇਆ ਕਿ ਇਲਾਜ ਨਾ ਲੈਣ ਦੀ ਵਜ੍ਹਾ ਤੋਂ ਹੈਪੇਟਾਈਟਿਸ ਸੀ ਦਾ ਲਾਗ ਲੰਮੇ ਸਮੇਂ ਤੱਕ ਰਹਿੰਦਾ ਹੈ। ਇਹ ਲੋਕ ਯੌਨ ਸਬੰਧਾਂ ਜ਼ਰੀਏ ਦੂਜੇ ਲੋਕਾਂ ਨੂੰ ਪੀੜਤ ਕਰ ਸਕਦੇ ਹਨ। ਇੰਨਾ ਹੀ ਨਹੀਂ ਹੈਪੇਟਾਈਟਿਸ ਸੀ ਲਾਗ ਤੋਂ ਮੁਕਤੀ ਲਈ ਰਾਸ਼ਟਰੀ ਪੱਧਰ 'ਤੇ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਪਰ ਇੰਜੈਕਸ਼ਨ ਤੋਂ ਨਸ਼ੀਲੀਆਂ ਦਵਾਈਆਂ ਲੈਣ ਵਾਲਿਆਂ ਵਿਚ ਇਹ ਲਾਗ ਬਜ਼ੁਰਗਾਂ ਤੋਂ ਨੌਜਵਾਨਾਂ ਵਿਚ ਫੈਲ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News