ਗੁਜਰਾਤ ''ਚ 9 ਸਾਲਾ ਬੱਚੀ ਨਾਲ ਜਬਰ ਜ਼ਿਨਾਹ, ਫਿਰ ਕਰ ਦਿੱਤਾ ਕਤਲ

Wednesday, Jan 18, 2023 - 12:28 PM (IST)

ਗੁਜਰਾਤ ''ਚ 9 ਸਾਲਾ ਬੱਚੀ ਨਾਲ ਜਬਰ ਜ਼ਿਨਾਹ, ਫਿਰ ਕਰ ਦਿੱਤਾ ਕਤਲ

ਬੋਟਾਦ (ਏਜੰਸੀ)- ਗੁਜਰਾਤ ਦੇ ਬੋਟਾਦ 'ਚ ਇਕ 9 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਲੋਕਾਂ ਨੇ ਗੁੱਸੇ 'ਚ ਸੜਕ ਜਾਮ ਕਰ ਦਿੱਤੀ। ਪੁਲਸ ਨੇ ਦੋਸ਼ੀ ਰਾਜੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐੱਸ.ਪੀ. ਮਹਿਰਿਸ਼ੀ ਰਾਵਲ ਨੇ ਦੱਸਿਆ,''ਜਾਂਚ ਤੋਂ ਬਾਅਦ ਜਬਰ ਜ਼ਿਨਾਹ ਅਤੇ ਕਤਲ ਦੀ ਪੁਸ਼ਟੀ ਹੋਈ ਹੈ ਅਤੇ ਧਾਰਾ 302, 376 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।'' ਬੋਟਾਦ ਦੇ ਪੁਲਸ ਸੁਪਰਡੈਂਟ ਨੇ ਕਿਹਾ,''ਸਪੈਸ਼ਲ ਆਪਰੇਸ਼ਨਜ਼ ਗਰੁੱਪ (ਐੱਸ.ਓ.ਜੀ.), ਸਥਾਨਕ ਅਪਰਾਧ ਸ਼ਾਖਾ ਅਤੇ ਸਥਾਨਕ ਨਗਰ ਪੁਲਸ ਨੇ ਟੀਮਾਂ ਦਾ ਗਠਨ ਕੀਤਾ ਅਤੇ ਕਾਰਵਾਈ ਕਰ ਰਹੀ ਹੈ।''

ਪੁਲਸ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਗ੍ਰਿਫ਼ਤਾਰ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਸਬੂਤ ਜੁਟਾਏ ਜਾ ਰਹੇ ਹਨ। ਇਸ ਘਟਨਾ ਦੇ ਵਿਰੋਧ 'ਚ ਮੰਗਲਵਾਰ ਨੂੰ ਲੋਕਾਂ ਨੇ ਸੜਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।  ਦੱਸਣਯੋਗ ਹੈ ਕਿ ਘਟਨਾ 15 ਜਨਵਰੀ ਦੀ ਹੈ। ਬੱਚੀ ਐਤਵਾਰ ਦੁਪਹਿਰ 3 ਵਜੇ ਤੋਂ ਲਾਪਤਾ ਸੀ, ਜੋਂ ਰਾਤ ਕਰੀਬ 11 ਵਜੇ ਉਸ ਦੀ ਲਾਸ਼ ਮਿਲੀ। ਪੁਲਸ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਅੱਗੇ ਦੀ ਕਾਰਵਾਈ ਕਰ ਰਹੀ ਹੈ। ਇਕ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਸ਼ੁਰੂਆਤੀ ਜਾਂਚ ਅਨੁਸਾਰ ਗੈਂਗਰੇਪ ਦੀ ਪੁਸ਼ਟੀ ਨਹੀਂ ਹੋਈ ਹੈ।


author

DIsha

Content Editor

Related News