ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ
Tuesday, Oct 19, 2021 - 03:29 PM (IST)
ਹੈਦਰਾਬਾਦ— ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਦੇ ਮੁਖੀ ਉਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਓਵੈਸੀ ਨੇ ਕਿਹਾ ਕਿ ਮੋਦੀ ਕਦੇ ਵੀ ਦੋ ਚੀਜ਼ਾਂ ’ਤੇ ਕੁਝ ਨਹੀਂ ਬੋਲਦੇ। ਇਕ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਅਤੇ ਦੂਜਾ ਲੱਦਾਖ ’ਚ ਸਾਡੀ ਸਰਹੱਦ ਦੇ ਅੰਦਰ ਦਾਖ਼ਲ ਹੋਏ ਚੀਨੀ ਫ਼ੌਜ ’ਤੇ। ਓਵੈਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚੀਨ ਬਾਰੇ ਬੋਲਣ ਤੋਂ ਡਰਦੇ ਹਨ। ਉੱਥੇ ਹੀ ਓਵੈਸੀ ਨੇ ਜੰਮੂ-ਕਸ਼ਮੀਰ ਦੇ ਪੁੰਛ ’ਚ ਚੱਲ ਰਹੀ ਫ਼ੌਜੀ ਮੁਹਿੰਮ ਦੌਰਾਨ ਜਵਾਨਾਂ ਦੀ ਸ਼ਹੀਦ ਹੋਣ ਦੀ ਘਟਨਾ ’ਤੇ ਕਿਹਾ ਕਿ ਪੀ. ਐੱਮ. ਮੋਦੀ ਜੀ ਕਸ਼ਮੀਰ ’ਚ ਸਾਡੇ 9 ਜਵਾਨ ਸ਼ਹੀਦ ਹੋ ਗਏ ਅਤੇ ਭਾਰਤ 24 ਅਕਤੂਬਰ ਨੂੰ ਪਾਕਿਸਤਾਨ ਨਾਲ ਟੀ-20 ਮੈਚ ਖੇਡੇਗਾ?
ਇਹ ਵੀ ਪੜ੍ਹੋ: ਰਾਜਪਾਲ ਸੱਤਿਆਪਾਲ ਮਲਿਕ ਬੋਲੇ- ਕਿਸਾਨਾਂ ਦੀ ਇਹ ਸ਼ਰਤ ਮੰਨ ਲਵੇ ਸਰਕਾਰ ਤਾਂ ਹੱਲ ਹੋ ਸਕਦਾ ਮੁੱਦਾ
#WATCH | PM Modi never speaks on 2 things -- rise in petrol and diesel prices & China sitting in our territory in Ladakh. PM is afraid of speaking on China. Our 9 soldiers died (in J&K) & on Oct 24 India-Pakistan T20 match will happen: AIMIM chief Asaduddin Owaisi, in Hyderabad pic.twitter.com/Q0AabFZ0BU
— ANI (@ANI) October 19, 2021
ਜ਼ਿਕਰਯੋਗ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰਿਕਾਰਡ ਉੱਚਾਈ ’ਤੇ ਪਹੁੰਚ ਗਈਆਂ ਹਨ। ਇਸ ’ਤੇ ਤੰਜ਼ ਕੱਸਦੇ ਹੋਏ ਓਵੈਸੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੁਝ ਨਹੀਂ ਬੋਲਦੇ, ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਸੈਂਚੂਰੀ ਹੋ ਗਈ ਪੈਟਰੋਲ-ਡੀਜ਼ਲ ਦੀ ਪਰ ਪ੍ਰਧਾਨ ਮੰਤਰੀ ਬੋਲਦੇ ਮਿੱਤਰੋਂ ਫਿਕਰ ਨਾ ਕਰੋ। ਚੀਨ ਸਾਡੇ ਘਰ ’ਚ ਦਾਖ਼ਲ ਹੋ ਕੇ ਬੈਠਾ ਹੈ, ਹੁਣ ਪ੍ਰਧਾਨ ਮੰਤਰੀ ਕੁਝ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਮੋਦੀ ਜੀ 9 ਫ਼ੌਜ ਦੇ ਸਿਪਾਹੀ ਮਾਰੇ ਗਏ ਅਤੇ 24 ਤਾਰੀਖ਼ ਨੂੰ ਇੰਡੀਆ-ਪਾਕਿਸਤਾਨ ਦਾ ਟੀ-20 ਹੋਵੇਗਾ। ਓਵੈਸੀ ਨੇ ਕਿਹਾ ਕਿ ਕੀ ਤੁਸੀਂ ਨਹੀਂ ਕਿਹਾ ਸੀ ਕਿ ਫ਼ੌਜ ਮਰ ਰਹੀ ਹੈ ਅਤੇ ਮਨਮੋਹਨ ਸਿੰਘ ਸਰਕਾਰ ਬਰਿਆਨੀ ਖੁਆ ਰਹੀ ਹੈ। 9 ਫ਼ੌਜ ਦੇ ਸਿਪਾਹੀ ਮਰ ਗਏ ਕੀ ਤੁਸੀਂ ਟੀ-20 ਖੇਡੋਗੇ?
ਇਹ ਵੀ ਪੜ੍ਹੋ: ਸਿੰਘੂ ਸਰਹੱਦ ਕਤਲ ਮਾਮਲਾ: ਪੇਸ਼ੀ ਮਗਰੋਂ ਮੁਲਜ਼ਮ ਸਰਬਜੀਤ ਸਿੰਘ ਮੀਡੀਆ ਨਾਲ ਉਲਝਿਆ, ਲੱਥੀ ਪੱਗ
ਓਵੈਸੀ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ