ਲਾੜੀ ਦੀ ਘੋੜੀ ਅੱਗੇ ਨੱਚ ਰਹੇ ਲੋਕਾਂ ''ਤੇ ਚੜਿਆ ਟਰੱਕ, 9 ਮੌਤਾਂ

02/19/2019 6:02:06 PM

ਜੈਪੁਰ, (ਭਾਸ਼ਾ)–ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲੇ ਦੇ ਛੋਟੀ ਸਾਦੜੀ ਥਾਣਾ ਖੇਤਰ ’ਚ ਸੋਮਵਾਰ ਦੇਰ ਰਾਤ ਤੇਜ਼ ਰਫਤਾਰ ਨਾਲ ਆ ਰਿਹਾ ਇਕ ਬੇਕਾਬੂ ਟਰੱਕ ਸੜਕ ਕੰਢੇ ਵਿਆਹ ਸਮਾਗਮ ਵਿਚ ਨੱਚ-ਟੱਪ ਰਹੇ ਲੋਕਾਂ ਉਤੇ ਚੜ੍ਹ ਗਿਆ, ਜਿਸ ਨਾਲ 4 ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖਮੀ ਹੋ ਗਏ। 

ਪ੍ਰਤਾਪਗੜ੍ਹ ਪੁਲਸ ਸੁਪਰਡੈਂਟ ਅਨਿਲ ਬੇਨੀਵਾਲ ਨੇ ਮੰਗਲਵਾਰ ਨੂੰ ਦੱਸਿਆ ਕਿ ਹਾਦਸਾ ਰਾਸ਼ਟਰੀ ਰਾਜ ਮਾਰਗ 113 ’ਤੇ ਰਾਮ ਦੇਵ ਮੰਦਰ ਦੇ ਨੇੜੇ ਸੋਮਵਾਰ ਰਾਤ ਨੂੰ ਹੋਇਆ। ਜਿਥੇ ਵਿਆਹ ਸਮਾਗਮ ਲਈ ਲੜਕੀ ਪੱਕ ਦੇ ਲੋਕ ਲੜਕੀ ਨੂੰ ਘੋੜੀ ਉਤੇ ਬਿਠਾ ਕੇ ਮੰਦਰ ਜਾ ਰਹੇ ਸਨ। ਇਸ ਦੌਰਾਨ ਤਕਰੀਬਨ 100 ਤੋਂ 150 ਲੋਕ ਮੌਜੂਦ ਸਨ। ਜਦ ਇਹ ਲੋਕ ਲੜਕੀ ਦੀ ਘੋੜੀ ਦੇ ਪਿੱਛੇ-ਪਿੱਛੇ ਨੱਚ ਟੱਪ ਰਹੇ ਸਨ ਤਾਂ ਇਕ ਟਰੱਕ ਇਨ੍ਹਾਂ  ਲੋਕਾਂ ਉਤੇ ਆ ਚੜਿਆ। ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ ਤੇ 19 ਜ਼ੇਰੇ ਇਲਾਜ ਹਨ। ਲੜਕੀ ਪੱਖ ਦੇ ਲੋਕਾਂ ਨੇ ਦੱਸਿਆ ਕਿ ਹਾਦਸੇ ਵੇਲੇ ਸਾਰੇ ਪਾਸੇ ਚੀਕ-ਚੀਹੜਾ ਮੱਚ ਗਿਆ। ਲੜਕੀ ਦੇ ਵੀ ਸੱਟਾ ਲੱਗੀਆਂ ਹਨ। ਮੰਗਲਵਾਰ ਨੂੰ ਬਾਰਾਤ ਆਉਣੀ ਸੀ, ਜਿਸ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। 


Arun chopra

Content Editor

Related News