ਮਹਾਰਾਸ਼ਟਰ : ਸਾਂਗਲੀ ਜ਼ਿਲ੍ਹੇ 'ਚ ਇਕ ਘਰ 'ਚੋਂ ਪਰਿਵਾਰ ਦੇ 9 ਜੀਆਂ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

06/20/2022 4:21:04 PM

ਸਾਂਗਲੀ (ਭਾਸ਼ਾ)- ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਹੀ ਪਰਿਵਾਰ ਦੇ 9 ਮੈਂਬਰਾਂ ਆਪਣੇ ਘਰ 'ਚ ਮ੍ਰਿਤ ਮਿਲੇ। ਪੁਲਸ ਨੇ ਕਿਹਾ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ। ਸੂਬੇ ਦੀ ਰਾਜਧਾਨੀ ਮੁੰਬਈ ਤੋਂ 350 ਕਿਲੋਮੀਟਰ ਦੂਰ ਸਾਂਗਲੀ ਜ਼ਿਲ੍ਹੇ ਦੇ ਮਹੈਸਾਲ 'ਚ ਇਕ ਘਰ 'ਚ ਲਾਸ਼ਾਂ ਮਿਲੀਆਂ। ਸਾਂਗਲੀ ਦੇ ਪੁਲਸ ਸੁਪਰਡੈਂਟ ਦੀਕਿਸ਼ਤ ਗੇਦਾਮ ਨੇ ਕਿਹਾ,''ਸਾਨੂੰ ਇਕ ਘਰ 'ਚ 9 ਲਾਸ਼ਾਂ ਮਿਲੀਆਂ ਹਨ। ਤਿੰਨ ਲਾਸ਼ਾਂ ਇਕ ਜਗ੍ਹਾ ਮਿਲੀਆਂ, ਜਦੋਂ ਕਿ 6 ਹੋਰ ਵੱਖ-ਵੱਖ ਥਾਂਵਾਂ 'ਤੇ ਮਿਲੀਆਂ।''

ਇਹ ਵੀ ਪੜ੍ਹੋ : ਰੋਹਤਕ ਦੀ ਸ਼ਨੈਣ ਬਣੀ NDA ਪ੍ਰੀਖਿਆ ਪਾਸ ਕਰਨ ਵਾਲੀ ਦੇਸ਼ ਦੀ ਪਹਿਲੀ ਮੁਟਿਆਰ

ਇਹ ਪੁੱਛੇ ਜਾਣ 'ਤੇ ਕਿ ਕੀ ਇਹ 'ਸਮੂਹਕ ਖ਼ੁਦਕੁਸ਼ੀ ਦਾ ਮਾਮਲਾ' ਹੈ, ਉਨ੍ਹਾਂ ਕਿਹਾ ਕਿ ਪੁਲਸ ਮੌਕੇ 'ਤੇ ਮੌਜੂਦ ਹੈ ਅਤੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਇਕ ਹੋਰ ਪੁਲਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ। ਹਾਲਾਂਕਿ ਪੋਸਟਮਾਰਟਮ ਦੇ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਅਧਿਕਾਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਮ੍ਰਿਤਕਾਂ ਨੇ ਜ਼ਹਿਰੀਲਾ ਪਦਾਰਥ ਖਾ ਕੇ ਜਾਨ ਦਿੱਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News