ਪੀ.ਐੱਮ. ਮੋਦੀ ਦੇ ਸਵਾਗਤ ਲਈ ਆਯੋਜਿਤ ਕੀਤਾ ਗਿਆ 9 ਕਿਲੋਮੀਟਰ ਲੰਬਾ ਰੋਡ ਸ਼ੋਅ
Friday, Jun 30, 2017 - 02:03 AM (IST)
ਰਾਜਕੋਟ— ਪੀ.ਐੱਮ. ਮੋਦੀ ਨੇ ਵੀਰਵਾਰ ਦੀ ਰਾਤ ਗੁਜਰਾਤ ਦੇ ਰਾਜਕੋਟ 'ਚ ਇਕ ਵੱਡਾ ਰੋਡ ਸ਼ੋਅ ਕੀਤਾ। ਮੀਂਹ ਦਾ ਮਾਹੌਲ ਹੋਣ ਦੇ ਬਾਵਜੂਦ ਇਸ ਰੋਡ ਸ਼ੋਅ 'ਚ ਲੱਖਾਂ ਲੋਕਾਂ ਨੇ ਸ਼ਿਰਕਤ ਕੀਤੀ ਸੀ। ਇਸ ਸਾਲ ਪੀ.ਐੱਮ. ਮੋਦੀ ਨੇ ਗੁਜਰਾਤ ਦੇ ਕੁਲ ਚਾਰ ਦੌਰੇ ਕੀਤੇ ਹਨ। ਗੁਜਰਾਤ ਦੇ ਤਿੰਨ ਦੌਰੇ ਕਰਨ ਤੋਂ ਬਾਅਦ ਚੌਥੇ ਦੌਰੇ 'ਤੇ ਆਏ ਪੀ.ਐੱਮ. ਮੋਦੀ ਨੇ ਇਹ ਰੋਡ ਸ਼ੋਅ ਕੀਤਾ। ਪਿਛਲੇ ਕਰੀਬ ਤਿੰਨ ਮਹੀਨੇ 'ਚ ਇਹ ਪੀ.ਐੱਮ. ਮੋਦੀ ਦਾ ਇਹ ਤੀਜਾ ਰੋਡ ਸ਼ੋਅ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 22 ਮਈ ਨੂੰ ਕੰਡਲਾ ਅਤੇ 16 ਅਪ੍ਰੈਲ ਨੂੰ ਸੂਰਤ ਸ਼ਹਿਰ 'ਚ ਕਰੀਬ 12 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ ਸੀ। ਪੀ.ਐੱਮ. ਮੋਦੀ ਦਾ ਰੋਡ ਸ਼ੋਅ ਆਜੀ ਡੈਮ ਤੋਂ ਸੁਰੂ ਹੋਇਆ ਅਤੇ ਅਮੂਲ ਸਰਕਿਲ, ਡੀਲਕਸ, ਡੀਲਕਸ ਸਿਨੇਮਾ, ਕਿਸ਼ਾਨਪੁਰਾ, ਮੇਅਰ ਬੰਗਲੋ ਹੁੰਦੇ ਹੋਏ ਹਵਾਈ ਅੱਡੇ 'ਤੇ ਪਹੁੰਚਾ। ਪੀ.ਐੱਮ. ਨੇ ਆਜੀ ਡੈਮ 'ਤੇ ਕਰੀਬ 1 ਲੱਖ ਲੋਕਾਂ ਨੂੰ ਸੰਬੋਧਿਤ ਵੀ ਕੀਤਾ ਸੀ। ਇਸ ਰੋਡ ਸ਼ੋਅ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸੀ।
ਤੁਹਨੂੰ ਦੱਸ ਦਈਏ ਕਿ ਇਸ ਸੇ ਸਾਲ ਗੁਜਰਾਤ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਇਸੇ ਦੇ ਮੱਦੇਨਜ਼ਰ ਪੀ.ਐੱਮ. ਮੋਦੀ ਨੇ ਇਹ ਰੋਡ ਸ਼ੋਅ ਕੀਤਾ।