ਦਿੱਲੀ ਹਾਈ ਕੋਰਟ ਦੇ 9 ਜੱਜਾਂ ਨੇ ਅਹੁਦੇ ਦੀ ਸਹੁੰ ਚੁਕੀ

Wednesday, May 18, 2022 - 01:33 PM (IST)

ਦਿੱਲੀ ਹਾਈ ਕੋਰਟ ਦੇ 9 ਜੱਜਾਂ ਨੇ ਅਹੁਦੇ ਦੀ ਸਹੁੰ ਚੁਕੀ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਦੇ 9 ਜੱਜਾਂ ਨੇ ਬੁੱਧਵਾਰ ਨੂੰ ਅਹੁਦੇ ਦੀ ਸਹੁੰ ਚੁਕੀ। ਇਸ ਦੇ ਨਾਲ ਹੀ ਹਾਈ ਕੋਰਟ 'ਚ ਜੱਜਾਂ ਦੀ ਕੁੱਲ ਗਿਣਤੀ 44 ਹੋ ਗਈ। ਕਾਰਜਵਾਹਕ ਮੁੱਖ ਜੱਜ ਵਿਪਿਨ ਸਾਂਘੀ ਨੇ ਜੱਜ ਤਾਰਾ ਵਿਤਾਸਤਾ ਗੰਜੂ, ਜੱਜ ਮਿਨੀ ਪੁਸ਼ਕਰਨ, ਜੱਜ ਵਿਕਾਸ ਮਹਾਜਨ, ਜੱਜ ਤੂਸ਼ਾਰ ਰਾਵ ਗੇਡੇਲਾ, ਜੱਜ ਮਨਮੀਤ ਪ੍ਰੀਤਮ ਸਿੰਘ ਅਰੋੜਾ, ਜੱਜ ਸਚਿਨ ਦੱਤਾ, ਜੱਜ ਅਮਿਤ ਮਹਾਜਨ, ਜੱਜ ਗੌਰਾਂਗ ਕੰਠ ਅਤੇ ਜੱਜ ਸੌਰਭ ਬੈਨਰਜੀ ਨੂੰ ਸਹੁੰ ਚੁਕਾਈ। 

ਇਹ ਵੀ ਪੜ੍ਹੋ : ਯਮੁਨਾਨਗਰ 'ਚ ਦਿਨ ਦਿਹਾੜੇ ਡਰਾਈਵਰ ਦਾ ਗੋਲੀ ਮਾਰ ਕੇ ਕਤਲ, 50 ਲੱਖ ਰੁਪਏ ਲੁੱਟੇ

ਕੇਂਦਰ ਸਰਕਾਰ ਨੇ ਇਨ੍ਹਾਂ ਨਵੇਂ ਜੱਜਾਂ ਦੀ ਨਿਯੁਕਤੀ ਦੀ ਨੋਟੀਫਿਕੇਸ਼ਨ 13 ਮਈ ਨੂੰ ਜਾਰੀ ਕੀਤੀ ਸੀ। ਮੁੱਖ ਜੱਜ ਦੀ ਅਦਾਲਤ 'ਚ ਸਹੁੰ ਚੁੱਕ ਸਮਾਰੋਹ ਆਯੋਜਿਤ ਕੀਤਾ ਗਿਆ ਅਤੇ ਇਸ ਮੌਕੇ ਹਾਈ ਕੋਰਟ ਦੇ ਹੋਰ ਜੱਜ, ਵਕੀਲ ਅਤੇ ਨਵੇਂ ਨਿਯੁਕਤ ਜੱਜਾਂ ਦੇ ਪਰਿਵਾਰ ਮੌਜੂਦ ਸਨ। ਸੁਪਰੀਮ ਕੋਰਟ ਦੇ ਕੋਲੇਜੀਅਮ ਨੇ ਜੱਜ ਗੰਜੂ ਅਤੇ ਜੱਜ ਪੁਸ਼ਕਰਨ ਨੂੰ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਨੂੰ ਅਗਸਤ 2020 'ਚ ਮਨਜ਼ੂਰੀ ਦਿੱਤੀ ਸੀ। ਦਿੱਲੀ ਹਾਈ ਕੋਰਟ 'ਚ ਹੁਣ ਜੱਜਾਂ ਦੀ ਕੁੱਲ ਗਿਣਤੀ 44 ਹੋ ਗਈ ਹੈ, ਜਿਸ 'ਚ 12 ਮਹਿਲਾ ਜੱਜ ਹਨ। ਦਿੱਲੀ ਹਾਈ ਕੋਰਟ 'ਚ ਜੱਜਾਂ ਦੀ ਮਨਜ਼ੂਰ ਗਿਣਤੀ 60 ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News