ਹਰਿਆਣਾ ''ਚ ਕੋਰੋਨਾ ਦੇ 9 ਮਾਮਲਿਆਂ ਦੀ ਪੁਸ਼ਟੀ, 16 ਮੌਤਾਂ

05/23/2020 6:05:49 PM

ਚੰਡੀਗੜ੍ਹ-ਹਰਿਆਣਾ 'ਚ ਕੋਰੋਨਾ ਵਾਇਰਸ ਦੇ ਅੱਜ 9 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਸੂਬੇ 'ਚ ਕੋਰੋਨਾ ਪੀੜਤ ਮਰੀਜਾਂ ਦੀ ਗਿਣਤੀ 1076 ਤੱਕ ਪਹੁੰਚ ਚੁੱਕੀ ਹੈ ਜਦਕਿ 16 ਮਰੀਜ਼ਾਂ ਦੀ ਮੌਤ ਹੋਈ ਹੈ। ਸੂਬੇ 'ਚ ਕੋਰੋਨਾ ਦੇ ਹੁਣ 342 ਮਾਮਲੇ ਸਰਗਰਮ ਹਨ। ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਨੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਜਾਰੀ ਸਵੇਰ ਦੇ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਹੈ। ਸੂਬੇ 'ਚ ਅੱਜ ਫਰੀਦਾਬਾਦ, ਜੀਂਦ ਅਤੇ ਹਿਸਾਰ ਤੋਂ 3-3 ਮਾਮਲੇ ਸਾਹਮਣੇ ਆਏ ਹਨ। 

ਦੱਸਣਯੋਗ ਹੈ ਕਿ ਸੂਬੇ 'ਚ ਵਿਦੇਸ਼ ਤੋਂ ਵਾਪਸ ਪਰਤੇ ਲੋਕਾਂ ਦਾ ਅੰਕੜਾ ਵੱਧ ਕੇ 46442 ਤੱਕ ਪਹੁੰਚ ਚੁੱਕਿਆ ਹੈ, ਜਿਨ੍ਹਾਂ 'ਚ 31824 ਲੋਕਾਂ ਨੇ ਕੁਆਰੰਟੀਨ ਮਿਆਦ ਪੂਰੀ ਕਰ ਲਈ ਹੈ ਬਾਕੀ 14618 ਨਿਗਰਾਨੀ 'ਚ ਹਨ। ਹੁਣ ਤੱਕ 92576 ਕੋਰੋਨਾ ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 86591 ਨੈਗੇਟਿਵ ਅਤੇ 14 ਇਟਲੀ ਦੇ ਨਾਗਰਿਕਾਂ ਸਮੇਤ 1076 ਪਾਜ਼ੇਟਿਵ ਮਿਲੇ ਹਨ। 4909 ਸੈਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। 1076 ਪਾਜ਼ੇਟਿਵ ਮਰੀਜ਼ਾਂ 'ਚੋਂ 718 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਸੂਬੇ 'ਚ ਹੁਣ 342 ਮਾਮਲੇ ਸਰਗਰਮ ਹਨ। 


Iqbalkaur

Content Editor

Related News