ਬੈਠਕ ''ਚ ਬੋਲੇ ਨਿਹੰਗ, 80 ਫੀਸਦੀ ਲੋਕਾਂ ਨੇ ਸਾਨੂੰ ਇਥੇ ਡਟੇ ਰਹਿਣ ਲਈ ਕਿਹਾ, ਹੁਣ ਨਹੀਂ ਜਾਵਾਂਗੇ

Thursday, Oct 28, 2021 - 03:40 AM (IST)

ਬੈਠਕ ''ਚ ਬੋਲੇ ਨਿਹੰਗ, 80 ਫੀਸਦੀ ਲੋਕਾਂ ਨੇ ਸਾਨੂੰ ਇਥੇ ਡਟੇ ਰਹਿਣ ਲਈ ਕਿਹਾ, ਹੁਣ ਨਹੀਂ ਜਾਵਾਂਗੇ

ਸੋਨੀਪਤ (ਦੀਕਿਸ਼ਤ) – 15 ਅਕਤੂਬਰ ਨੂੰ ਸਿੰਘੂ ਦੀ ਹੱਦ ’ਤੇ ਇਕ ਨੌਜਵਾਨ ਦੀ ਹੋਈ ਹੱਤਿਆ ਦੇ ਮਾਮਲੇ ਪਿਛੋਂ ਨਿਸ਼ਾਨੇ ’ਤੇ ਆਏ ਨਿਹੰਗ ਸਿੰਘਾਂ ਨੇ ਉਥੋਂ ਵਾਪਸ ਜਾਣ ਜਾਂ ਨਾ ਜਾਣ ਦੇ ਫੈਸਲੇ ਤੋਂ ਪਹਿਲਾਂ ਰਾਏਸ਼ੁਮਾਰੀ ਕਰਵਾਈ ਹੈ। ਨਿਹੰਗ ਸਿੰਘਾਂ ਅਤੇ ਉਨ੍ਹਾਂ ਦੇ ਹਮਾਇਤੀ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ 80 ਫੀਸਦੀ ਲੋਕਾਂ ਨੇ ਰਾਏਸ਼ੁਮਾਰੀ ’ਚ ਉਨ੍ਹਾਂ ਨੂੰ ਹੱਦ (ਬਾਰਡਰ) ’ਤੇ ਟਿਕੇ ਰਹਿਣ ਦੀ ਸਲਾਹ ਦਿੱਤੀ ਹੈ। ਹੁਣ ਉਹ ਉਥੋਂ ਨਹੀਂ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਕ ਕਾਲ ’ਤੇ ਪੂਰਾ ਪੰਜਾਬ ਇਸ ਬਾਰਡਰ ’ਤੇ ਆ ਜਾਏਗਾ। ਕਿਸਾਨ ਮੋਰਚਾ ਦੇ ਕੁਝ ਆਗੂਆਂ ਨੂੰ ਛੱਡ ਕੇ ਬਾਕੀ ਸਭ ਕਿਸਾਨ ਉਨ੍ਹਾਂ ਦੇ ਨਾਲ ਹਨ। ਇਸ ਫੈਸਲੇ ਦਾ ਰਸਮੀ ਐਲਾਨ ਨਿਹੰਗ ਸਿੰਘਾਂ ਵੱਲੋਂ 28 ਅਕਤੂਬਰ ਨੂੰ ਸ਼ਾਮ ਵੇਲੇ ਇਕ ਪ੍ਰੈੱਸ ਕਾਨਫਰੰਸ ਕਰ ਕੇ ਕੀਤਾ ਜਾਏਗਾ। ਓਧਰ ਸੰਯੁਕਤ ਕਿਸਾਨ ਮੋਰਚਾ ਨੇ ਨਿਹੰਗਾਂ ਦੀ ਬੈਠਕ ’ਚ ਹਿੱਸਾ ਲੈਣ ਤੋਂ ਸਾਫ ਨਾਂਹ ਕਰ ਦਿੱਤੀ ਹੈ।

ਇਹ ਵੀ ਪੜ੍ਹੋ - ਹੈਦਰਾਬਾਦ: 27 ਸਾਲਾ ਮਹਿਲਾ ਨੇ ਦਿੱਤਾ ਚਾਰ ਤੰਦਰੁਸਤ ਬੱਚਿਆਂ ਨੂੰ ਜਨਮ

ਸੰਯੁਕਤ ਕਿਸਾਨ ਮੋਰਚਾ ਵੱਲੋਂ ਵੀ ਪੱਲਾ ਝਾੜਣ ਪਿਛੋਂ ਨਿਸ਼ਾਨੇ ’ਤੇ ਆਏ ਨਿਹੰਗ ਜਥੇਦਾਰਾਂ ਨੇ ਸਿੰਘੂ ਦੀ ਹੱਦ ਤੋਂ ਵਾਪਸ ਜਾਣ ਨੂੰ ਲੈ ਕੇ ਫੈਸਲਾ ਕਰਨ ਤੋਂ ਪਹਿਲਾਂ ਰਾਏਸ਼ੁਮਾਰੀ ਕਰਵਾਉਣ ਦਾ ਫੈਸਲਾ ਲਿਆ ਸੀ। ਉਸ ਆਧਾਰ ’ਤੇ ਹੀ ਅੱਗੋਂ ਕਦਮ ਚੁੱਕਣ ਦੀ ਗੱਲ ਕਹੀ ਸੀ। ਬੁੱਧਵਾਰ ਲਗਭਗ 4 ਘੰਟੇ ਤਕ ਨਿਹੰਗ ਸਿੰਘਾਂ ਦੀ ਬੈਠਕ ਹੋਈ ਜਿਸ ਵਿਚ ਹੋਰਨਾਂ ਸੰਗਠਨਾਂ ਦੇ ਕਈ ਮੁਖੀ ਵੀ ਸ਼ਾਮਲ ਹੋਏ। ਇਸ ਦੌਰਾਨ ਦੱਸਿਆ ਗਿਆ ਕਿ ਆਨਲਾਈਨ ਅਤੇ ਆਫਲਾਈਨ ਹੋਈ ਰਾਏਸ਼ੁਮਾਰੀ ’ਚ ਹੁਣ ਤਕ ਮਿਲੇ ਸੁਝਾਵਾਂ ’ਚੋਂ 80 ਫੀਸਦੀ ਲੋਕਾਂ ਨੇ ਨਿਹੰਗ ਸਿੰਘਾਂ ਨੂੰ ਕਿਹਾ ਹੈ ਕਿ ਉਹ ਧਰਨੇ ਤੋਂ ਵਾਪਸ ਨਾ ਆਉਣ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News