ਸਰਕਾਰੀ ਸਕੂਲ ਦਾ ਗੇਟ ਡਿੱਗਣ ਨਾਲ 8 ਸਾਲਾ ਵਿਦਿਆਰਥਣ ਦੀ ਮੌਤ

Tuesday, Dec 27, 2022 - 01:11 AM (IST)

ਸਰਕਾਰੀ ਸਕੂਲ ਦਾ ਗੇਟ ਡਿੱਗਣ ਨਾਲ 8 ਸਾਲਾ ਵਿਦਿਆਰਥਣ ਦੀ ਮੌਤ

ਦਾਹੋਦ (ਭਾਸ਼ਾ)-ਗੁਜਰਾਤ ਦੇ ਦਾਹੋਦ ਜ਼ਿਲ੍ਹੇ ’ਚ ਇਕ ਸਰਕਾਰੀ ਸਕੂਲ ’ਚ ਲੋਹੇ ਦਾ ਗੇਟ ਡਿੱਗ ਗਿਆ। ਗੇਟ ਦੇ ਹੇਠਾਂ ਆਉਣ ਨਾਲ 8 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਰਾਮਪੁਰ ਪਿੰਡ ਦੇ ਪ੍ਰਾਇਮਰੀ ਸਕੂਲ ’ਚ ਵਾਪਰੀ ਅਤੇ ਜ਼ਖ਼ਮੀ ਲੜਕੀ ਦੀ ਬੀਤੇ ਸ਼ੁੱਕਰਵਾਰ ਨੂੰ ਅਹਿਮਦਾਬਾਦ ’ਚ ਇਲਾਜ ਦੌਰਾਨ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ‘ਸੁਸ਼ਾਂਤ ਸਿੰਘ ਰਾਜਪੂਤ ਦਾ ਹੋਇਆ ਸੀ ਕਤਲ’, ਪੋਸਟਮਾਰਟਮ ਕਰਨ ਵਾਲੇ ਸ਼ਖ਼ਸ ਨੇ ਕੀਤਾ ਵੱਡਾ ਦਾਅਵਾ

ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਅਧਿਕਾਰੀ ਮਯੂਰ ਪਾਰੇਖ ਨੇ ਦੱਸਿਆ ਕਿ ਲੋਹੇ ਦਾ ਭਾਰੀ ਗੇਟ ਵਿਦਿਆਰਥਣ ’ਤੇ ਉਸ ਸਮੇਂ ਡਿੱਗ ਗਿਆ, ਜਦੋਂ ਉਹ ਗੇਟ ਦੇ ਨੇੜੇ ਖੇਡ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਗੇਟ ਦੀ ਲਪੇਟ ’ਚ ਆਉਣ ਨਾਲ ਵਿਦਿਆਰਥਣ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਸੀ। ਇਸ ਘਟਨਾ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮਾਂ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਧੀ ਨੇ ICU ’ਚ ਕਰਵਾਇਆ ਵਿਆਹ, ਆਸ਼ੀਰਵਾਦ ਦਿੰਦਿਆਂ ਹੀ ਕਿਹਾ ਅਲਵਿਦਾ


author

Manoj

Content Editor

Related News