ਨੇਤਰਹੀਣ ਮਾਪਿਆਂ ਦੇ 8 ਸਾਲਾ ਪੁੱਤ ਨੇ ਚੁੱਕੀ ਘਰ ਦੀ ਜ਼ਿੰਮੇਵਾਰ, ਚਲਾਉਣ ਲੱਗਾ ਈ-ਰਿਕਸ਼ਾ

09/10/2021 9:40:25 AM

ਨਵੀਂ ਦਿੱਲੀ (ਨੈਸ਼ਨਲ ਡੈਸਕ)– ਨੇਤਰਹੀਣ ਮਾਤਾ-ਪਿਤਾ ਅਤੇ 3 ਭੈਣ-ਭਰਾਵਾਂ ਦਾ ਪੇਟ ਪਾਲਣ ਲਈ 8 ਸਾਲ ਦਾ ਇਕ ਬੱਚਾ ਹੈਦਰਾਬਾਦ ’ਚ ਇਨ੍ਹੀਂ ਦਿਨੀਂ ਈ-ਰਿਕਸ਼ਾ ਚਲਾ ਰਿਹਾ ਹੈ। ਪਿਛਲੇ ਹਫ਼ਤੇ ਦੇ ਸ਼ੁਰੂ ਵਿਚ ਚੰਦਰਗਿਰੀ ਵੱਲ ਜਾ ਰਹੇ ਇਕ ਵਿਅਕਤੀ ਨੇ ਹਾਈਵੇਅ ’ਤੇ ਸਕੂਲ ਦੀ ਵਰਦੀ ਵਿਚ ਛੋਟੇ ਬੱਚੇ ਨੂੰ ਈ-ਰਿਕਸ਼ਾ ਚਲਾਉਂਦੇ ਹੋਏ ਵੇਖਿਆ ਸੀ। ਬੱਚਾ 2 ਵਿਅਕਤੀਆਂ ਨੂੰ ਆਪਣੇ ਈ-ਰਿਕਸ਼ਾ ’ਤੇ ਬਿਠਾ ਕੇ ਕਿਤੇ ਲਿਜਾ ਰਿਹਾ ਸੀ। ਉਹ ਹੈਰਾਨ ਰਹਿ ਗਿਆ। ਉਸ ਨੇ ਈ-ਰਿਕਸ਼ਾ ਨੂੰ ਰੋਕਿਆ ਅਤੇ ਮੁੰਡੇ ਕੋਲੋਂ ਪੁੱਛਗਿੱਛ ਕੀਤੀ। ਸਵਾਰੀਆਂ ਦੇ ਨਾਲ ਵਾਹਨ ਚਲਾਉਂਦੇ ਹੋਏ 8 ਸਾਲ ਦੇ ਬੱਚੇ ਦੀ ਕਹਾਣੀ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ। ਤੀਜੀ ਜਮਾਤ ਵਿਚ ਪੜ੍ਹਨ ਵਾਲਾ ਗੋਪਾਲ ਕ੍ਰਿਸ਼ਨ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਈ-ਰਿਕਸ਼ਾ ਚਲਾਉਂਦਾ ਹੈ। ਉਸ ਦੇ ਮਾਤਾ-ਪਿਤਾ ਦਿਵਿਆਂਗ ਹਨ ਅਤੇ ਗੋਪਾਲ ਕ੍ਰਿਸ਼ਨ 3 ਭੈਣਾਂ-ਭਰਾਵਾਂ ਵਿਚ ਸਭ ਤੋਂ ਵੱਡਾ ਹੈ।

ਇਹ ਵੀ ਪੜ੍ਹੋ : ਮਿੰਨੀ ਸਕੱਤਰੇਤ ਘਿਰਾਓ: ਬੱਸਾਂ ’ਚ ਸਵਾਰ ਹੋ ਕੇ ਟਿਕਰੀ ਬਾਰਡਰ ਤੋਂ ਕਿਸਾਨਾਂ ਨੇ ਕਰਨਾਲ ਨੂੰ ਪਾਏ ਚਾਲੇ, ਵੇਖੋ ਵੀਡੀਓ

ਸਰਕਾਰ ਤੋਂ ਪੈਨਸ਼ਨ ਵਧਾਉਣ ਦੀ ਮੰਗ
ਪਿਤਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਪੈਨਸ਼ਨ ਵਧਾਏ। ਅੱਜ ਦੇ ਸਮੇਂ ’ਚ ਸਾਨੂੰ ਪੈਨਸ਼ਨ ਦੇ ਰੂਪ ’ਚ ਸਿਰਫ 3 ਹਜ਼ਾਰ ਰੁਪਏ ਮਿਲਦੇ ਹਨ। ਅਸੀਂ ਧੰਨਵਾਦੀ ਹੋਵਾਂਗੇ ਜੇ ਸਰਕਾਰ ਸਾਨੂੰ ਇਕ ਘਰ ਦੇਵੇ ਅਤੇ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕਰੇ। ਗੋਪਾਲ ਕ੍ਰਿਸ਼ਨ ਆਪਣੇ ਮਾਤਾ-ਪਿਤਾ ਨੂੰ ਚੰਦਰਗਿਰੀ ਹਸਪਤਾਲ ਨੇੜੇ ਲਿਜਾਂਦਾ ਸੀ, ਜਿੱਥੇ ਉਹ ਰੋਜ਼ੀ-ਰੋਟੀ ਕਮਾਉਣ ਲਈ ਕਈ ਤਰ੍ਹਾਂ ਦਾ ਸਾਮਾਨ ਵੇਚਦੇ ਸਨ। ਹੁਣੇ ਜਿਹੇ ਪੁਲਸ ਨੇ ਗੋਪਾਲ ਨੂੰ ਫੜ ਲਿਆ ਸੀ ਅਤੇ ਸਿਰਫ ਇਹ ਭਰੋਸਾ ਦਿੰਦੇ ਹੋਏ ਵਾਹਨ ਨੂੰ ਛੱਡ ਦਿੱਤਾ ਕਿ ਉਹ ਇਸ ਨੂੰ ਮੁੜ ਨਹੀਂ ਚਲਾਏਗਾ।

ਇਹ ਵੀ ਪੜ੍ਹੋ : ਭਲਕੇ ਹੋਣ ਜਾ ਰਹੀ ਬੈਠਕ ਨੂੰ ਲੈ ਕੇ ਬਲਬੀਰ ਰਾਜੇਵਾਲ ਦੀ ਸਿਆਸੀ ਪਾਰਟੀਆਂ ਨੂੰ ਤਾਕੀਦ

ਸਕੂਲ ਤੋਂ ਬਾਅਦ ਮਾਤਾ-ਪਿਤਾ ਨੂੰ ਲਿਆਉਂਦਾ ਹੈ ਘਰ
ਗੋਪਾਲ ਕ੍ਰਿਸ਼ਨ ਨੇ ਕਿਹਾ ਕਿ ਉਹ ਸਕੂਲ ਤੋਂ ਬਾਅਦ ਆਪਣੇ ਮਾਤਾ-ਪਿਤਾ ਨੂੰ ਈ-ਰਿਕਸ਼ਾ ਵਿਚ ਘਰ ਲਿਜਾਂਦਾ ਹੈ। ਉਸ ਨੇ ਕਿਹਾ ਕਿ ਵੱਡਾ ਬੇਟਾ ਹੋਣ ਕਾਰਨ ਪਰਿਵਾਰ ਦੀ ਮਦਦ ਕਰਨਾ ਉਸ ਦੀ ਜ਼ਿੰਮੇਵਾਰੀ ਹੈ। ਉਸ ਦੇ ਨੇਤਰਹੀਣ ਮਾਤਾ-ਪਿਤਾ ਚੰਦਰਗਿਰੀ ਸ਼ਹਿਰ ਵਿਚ ਵੱਖ-ਵੱਖ ਜਗ੍ਹਾ ਸਬਜ਼ੀਆਂ ਅਤੇ ਕਰਿਆਨੇ ਦਾ ਸਾਮਾਨ ਵੇਚਦੇ ਹਨ। ਗੋਪਾਲ ਦੇ ਪਿਤਾ ਨੇ ਦੱਸਿਆ,‘‘ਮੈਂ ਤੇ ਮੇਰੀ ਪਤਨੀ ਬਿਲਕੁਲ ਨਹੀਂ ਵੇਖ ਸਕਦੇ। ਸਾਡੇ 3 ਬੇਟੇ ਹਨ। ਵੱਡਾ ਬੇਟਾ ਪੜ੍ਹਾਈ ਤੋਂ ਬਾਅਦ ਪੈਸੇ ਕਮਾਉਣ ’ਚ ਸਾਡੀ ਮਦਦ ਕਰਦਾ ਹੈ। ਸਾਡੇ ਤਿੰਨੋਂ ਬੱਚੇ ਸਰੀਰਕ ਤੌਰ ’ਤੇ ਫਿੱਟ ਹਨ ਅਤੇ ਸਾਨੂੰ ਬਿਹਤਰ ਜੀਵਨ ਦੇਣ ਲਈ ਸਖ਼ਤ ਮਿਹਨਤ ਕਰ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News