ਮੋਬਾਇਲ ’ਤੇ ਗੇਮ ਖੇਡਦੇ-ਖੇਡਦੇ ਕਾਰ ’ਚ ਲੌਕ ਹੋ ਗਿਆ 8 ਸਾਲਾ ਬੱਚਾ, ਸਾਹ ਘੁਟਣ ਨਾਲ ਹੋਈ ਮੌਤ
Saturday, Jun 19, 2021 - 03:23 AM (IST)
ਮਥੁਰਾ - ਉੱਤਰ ਪ੍ਰਦੇਸ਼ ਦੇ ਮਥੁਰਾ ਜਨਪਦ ’ਚ ਇਕ ਪਿੰਡ ’ਚ ਮੋਬਾਇਲ ’ਤੇ ਗੇਮ ਖੇਡਦੇ-ਖੇਡਦੇ 8 ਸਾਲ ਦਾ ਇਕ ਬੱਚਾ ਕਾਰ ’ਚ ਜਾ ਕੇ ਬੈਠ ਗਿਆ ਅਤੇ ਕਾਰ ਲੌਕ ਹੋ ਜਾਣ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ ਅਤੇ ਸਾਹ ਘੁਟ ਜਾਣ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਜ਼ਿੰਦਗੀ ਦੀ ਜੰਗ ਹਾਰੇ 'ਫਲਾਇੰਗ ਸਿੱਖ' ਮਿਲਖਾ ਸਿੰਘ, ਪੀ.ਜੀ.ਆਈ. 'ਚ ਹੋਈ ਮੌਤ
ਪੁਲਸ ਦੇ ਅਨੁਸਾਰ ਥਾਣਾ ਰਿਫਾਇਨਰੀ ਦੇ ਪਿੰਡ ਬਰਾਰੀ ਦਾ ਨਿਵਾਸੀ ਰਿੰਕੂ ਅਗਰਵਾਲ ਦਾ ਪੁੱਤਰ ਕ੍ਰਿਸ਼ਨਾ ਉਸ ਦਾ ਮੋਬਾਇਲ ਲੈ ਕੇ ਖੇਡਣ ਚਲਾ ਗਿਆ। ਉਨ੍ਹਾਂ ਦੱਸਿਆ ਕਿ ਬਹੁਤ ਦੇਰ ਹੋ ਜਾਣ ਦੇ ਬਾਵਜੂਦ ਜਦੋਂ ਉਹ ਨਹੀਂ ਪਰਤਿਆ ਤਾਂ ਉਸ ਦੀ ਭਾਲ ਹੋਣ ਲੱਗੀ। ਅਧਿਕਾਰੀ ਨੇ ਦੱਸਿਆ ਕਿ 2 ਘੰਟੇ ਲੱਭਣ ਤੋਂ ਬਾਅਦ ਉਹ ਕਿਸੇ ਨੂੰ ਬਾਹਰ ਖੜ੍ਹੀ ਕਾਰ ’ਚ ਪਿਆ ਮਿਲਿਆ। ਖੋਲ੍ਹ ਕੇ ਵੇਖਿਆ ਗਿਆ ਤਾਂ ਉਹ ਬੇਹੋਸ਼ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।