ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੇ 8 ਸ਼ੱਕੀ ਮਦਦਗਾਰ ਹਥਿਆਰਾਂ ਸਣੇ ਗ੍ਰਿਫ਼ਤਾਰ
Wednesday, Aug 26, 2026 - 09:33 AM (IST)
ਸ਼੍ਰੀਨਗਰ (ਏਜੰਸੀ) - ਜੰਮੂ-ਕਸ਼ਮੀਰ ਵਿਚ ਅੱਤਵਾਦ ਵਿਰੋਧੀ ਮੁਹਿੰਮਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਸ, ਫ਼ੌਜ ਅਤੇ ਸੀ. ਆਰ. ਪੀ. ਐੱਫ. ਦੀਆਂ ਸਾਂਝੀਆਂ ਮੁਹਿੰਮਾਂ ਤਹਿਤ ਪੁਲਵਾਮਾ, ਸ਼ੋਪੀਆਂ ਅਤੇ ਸੋਪੋਰ ਜ਼ਿਲ੍ਹਿਆਂ ਤੋਂ ਅੱਤਵਾਦੀਆਂ ਦੇ 8 ਸ਼ੱਕੀ ਮਦਦਗਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਪੁਲਵਾਮਾ ਦੇ ਰਾਜਪੋਰਾ ਸਥਿਤ ਯਾਰਵਾਨ ਜੰਗਲ ਵਿਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਲਤੀਫ਼ ਅਹਿਮਦ ਦੀਦਾਦ ਅਤੇ ਏਜਾਜ਼ ਅਹਿਮਦ ਬਜੈਡ ਨੂੰ ਦਬੋਚਿਆ ਗਿਆ। ਸ਼ੋਪੀਆਂ ਜ਼ਿਲ੍ਹੇ ਵਿਚ 2 ਵੱਖ-ਵੱਖ ਮੁਹਿੰਮਾਂ ਤਹਿਤ 6 ਅੱਤਵਾਦੀ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਹਿਲੀ ਕਾਰਵਾਈ ਵਿਚ ਨਾਕਾਬੰਦੀ ਦੌਰਾਨ ਕੁਲਗਾਮ ਨਿਵਾਸੀ ਜੁਨੈਦ ਮੁਜ਼ੱਫ਼ਰ, ਆਮਿਰ ਯੂਸੁਫ਼ ਅਤੇ ਜੁਨੈਦ ਬਸ਼ੀਰ ਨੂੰ ਫੜਿਆ ਗਿਆ। ਉੱਥੇ ਹੀ ਇਮਾਮਸਾਹਿਬ ਖੇਤਰ ਤੋਂ ਅਨੰਤਨਾਗ ਨਿਵਾਸੀ ਹਾਰਿਸ ਮਨਜ਼ੂਰ, ਆਸ਼ਿਕ ਹੁਸੈਨ ਅਤੇ ਆਰਿਫ਼ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੜ੍ਹੋ ਇਹ ਵੀ - ਭਲਕੇ ਨਹੀਂ ਹੋਵੇਗਾ ਪੰਜਾਬ ਬੰਦ, ਮੁਲਾਜ਼ਮ ਕਰਨਗੇ ਮਹਾ ਹੜਤਾਲ, ਪੂਰੀ ਤਰ੍ਹਾਂ ਬਹਾਲ ਰਹਿਣਗੀਆਂ ਸਾਰੀਆਂ ਸੇਵਾਵਾਂ
ਫੜੇ ਗਏ ਮਦਦਗਾਰਾਂ ਤੋਂ ਭਾਰੀ ਮਾਤਰਾ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ
ਪੁਲਸ ਵਲੋਂ ਫੜੇ ਗਏ ਮਦਦਗਾਰਾਂ ਦੇ ਕਬਜ਼ੇ ’ਚੋਂ ਇਕ ਪਿਸਤੌਲ, 12 ਕਾਰਤੂਸ ਅਤੇ ਇਕ ਹੈਂਡ ਗ੍ਰੇਨੇਡ ਬਰਾਮਦ ਹੋਇਆ ਹੈ। ਉੱਥੇ ਹੀ ਇਮਾਮਸਾਹਿਬ ਖੇਤਰ ਤੋਂ 1 ਹੈਂਡ ਗ੍ਰੇਨੇਡ, 2 ਏ. ਕੇ.-47 ਮੈਗਜ਼ੀਨ, 20 ਰਾਊਂਡ ਕਾਰਤੂਸ ਅਤੇ ਦੇਸ਼-ਵਿਰੋਧੀ ਪੋਸਟਰ ਬਰਾਮਦ ਕੀਤੇ ਗਏ। ਦੂਜੇ ਪਾਸੇ, ਸੋਪੋਰ ਦੇ ਮੰਝਸੀਰ ਇਲਾਕੇ ਵਿਚ ਚਲਾਈ ਗਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਇਕ ਏ. ਕੇ.-ਸੀਰੀਜ਼ ਰਾਈਫ਼ਲ, 3 ਮੈਗਜ਼ੀਨ, 4 ਹੈਂਡ ਗ੍ਰੇਨੇਡ ਅਤੇ ਹੋਰ ਸਮੱਗਰੀ ਬਰਾਮਦ ਹੋਈ। ਸੁਰੱਖਿਆ ਫੋਰਸਾਂ ਅਨੁਸਾਰ, ਇਸ ਕਾਰਵਾਈ ਨਾਲ ਵਾਦੀ ਵਿਚ ਸ਼ਾਂਤੀ ਭੰਗ ਕਰਨ ਦੀ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ - ਸਟੇਜ ਤੋਂ ਉਤਰਨ ਲੱਗੇ ਰਾਹੁਲ ਗਾਂਧੀ ਨੂੰ ਕੁੜੀ ਨੇ ਕਰ'ਤੀ Kiss, ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
