ਸਿਆਚਿਨ : ਗਲੇਸ਼ੀਅਰ 'ਚ ਫਸੇ 4 ਜਵਾਨਾਂ ਸਣੇ 6 ਦੀ ਮੌਤ
Monday, Nov 18, 2019 - 09:13 PM (IST)

ਨਵੀਂ ਦਿੱਲੀ — ਸਿਆਚਿਨ 'ਚ ਬਰਫ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਜਵਾਨ ਇਸ ਦੀ ਚਪੇਟ 'ਚ ਆ ਗਏ। ਸੋਮਵਾਰ ਨੂੰ ਸਿਆਚਿਨ ਗਲੇਸ਼ੀਅਰ 'ਤੇ ਹੋਈ ਇਸ ਘਟਨਾ 'ਚ ਕਰੀਬ 4 ਜਵਾਨਾਂ ਸਣੇ 6 ਦੀ ਮੌਤ ਹੋ ਗਈ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਇਲਾਕੇ 'ਚ ਇਹ ਘਟਨਾ ਵਾਪਰੀ, ਉਹ ਥਾਂ 18,000 ਫੁੱਟ ਜਾਂ ਉਸ ਤੋਂ ਜ਼ਿਆਦਾ ਦੀ ਉਚਾਈ 'ਤੇ ਹੈ। ਇਹ ਘਟਨਾ ਉੱਤਰੀ ਗਲੇਸ਼ੀਅਰ 'ਚ ਸਾਢੇ 3 ਵਜੇ ਦੁਪਹਿਰ 'ਚ ਵਾਪਰੀ। ਜਿਸਦੀ ਉਚਾਈ 18,000 ਫੁੱਟ ਜਾਂ ਉਸ ਤੋਂ ਜ਼ਿਆਦਾ ਹੈ। ਅਫਸਰਾਂ ਨੇ ਦੱਸਿਆ, ਫੌਜ ਦੇ ਜਿਹੜੇ ਜਵਾਨ ਇਸ ਹਾਦਸੇ ਦਾ ਸ਼ਿਕਾਰ ਹੋਏ, ਉਹ ਇਕ ਪੈਟਰੋਲਿੰਗ ਦਲ ਦੇ ਮੈਂਬਰ ਸਨ। ਇਸ ਦਲ 'ਚ ਕੁਲ 8 ਜਵਾਨ ਸਨ। ਇਹ ਸਾਰੇ ਉੱਤਰੀ ਗਲੇਸ਼ੀਅਰ 'ਚ ਪੈਟਰੋਲਿੰਗ ਕਰ ਰਹੇ ਸੀ ਜਦੋਂ ਇਹ ਹਾਦਸਾ ਹੋਇਆ।
Army Sources: The avalanche had hit the Army positions in the northern glacier at around 3.30 pm today. #Siachen https://t.co/W1K4mQkPw7
— ANI (@ANI) November 18, 2019