'ਮਿਚੌਂਗ' ਤੂਫ਼ਾਨ ਕਾਰਨ ਤਾਮਿਲਨਾਡੂ 'ਚ 8 ਲੋਕਾਂ ਦੀ ਮੌਤ, ਪਾਣੀ 'ਚ ਡੁੱਬਿਆ ਪੂਰਾ ਚੇਨਈ, ਰੈੱਡ ਅਲਰਟ ਜਾਰੀ

Tuesday, Dec 05, 2023 - 01:41 PM (IST)

'ਮਿਚੌਂਗ' ਤੂਫ਼ਾਨ ਕਾਰਨ ਤਾਮਿਲਨਾਡੂ 'ਚ 8 ਲੋਕਾਂ ਦੀ ਮੌਤ, ਪਾਣੀ 'ਚ ਡੁੱਬਿਆ ਪੂਰਾ ਚੇਨਈ, ਰੈੱਡ ਅਲਰਟ ਜਾਰੀ

ਚੇਨਈ- ਚੱਕਰਵਾਤੀ ਤੂਫਾਨ ਮਿਚੌਂਗ ਤੇਜ਼ੀ ਨਾਲ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵੱਲ ਵੱਧ ਰਿਹਾ ਹੈ। ਤਾਮਿਲਨਾਡੂ ਦੇ ਕਈ ਸ਼ਹਿਰਾਂ 'ਚ ਮੋਹਲੇਧਾਰ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਚੇਨਈ 'ਚ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਕਿ ਸੜਕਾਂ 'ਤੇ ਗੱਡੀਆਂ ਕਿਸ਼ਤੀਆਂ ਵਾਂਗ ਤੈਰਦੀਆਂ ਦਿਖਾਈ ਦੇ ਰਹੀਆਂ ਹਨ। ਮੰਗਲਵਾਰ ਯਾਨੀ 5 ਦਸੰਬਰ ਨੂੰ ਦਪਹਿਰ ਤਕ ਮਿਚੌਂਗ ਤੂਫਾਨ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾ ਸਕਦਾ ਹੈ। ਤੂਫਾਨ ਦੀ ਟੱਕਰ ਤੋਂ ਪਹਿਲਾਂ ਹੀ ਪੂਰਬੀ ਤੱਟ ਦੇ 5 ਸੂਬੇ ਅਲਰਟ ਮੋਡ 'ਤੇ ਹਨ। ਦੱਸ ਦੇਈਏ ਤਿ ਨੇਲੋਰ ਅਤੇ ਮਛਲੀਪਟਨਮ ਵਿਚਾਲੇ ਇਹ ਤੂਫਾਨ ਜ਼ਮੀਨ ਨਾਲ ਟਕਰਾਏਗਾ ਜਿਸਤੋਂ ਬਾਅਦ ਇਸਦੀ ਰਫਤਾਰ ਘੱਟ ਜਾਵੇਗੀ। 

ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਕਾਰਨ ਦੇਸ਼ ’ਚ ਹਰ ਸਾਲ ਮਰ ਰਹੇ ਹਨ ਲੱਖਾਂ ਲੋਕ, ਅੰਕੜੇ ਕਰ ਦੇਣਗੇ ਹੈਰਾਨ

PunjabKesari

ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ

ਆਂਧਰਾ ਪ੍ਰਦੇਸ਼ ਦੇ ਇਨ੍ਹਾਂ 8 ਜ਼ਿਲ੍ਹਿਆਂ 'ਚ ਅਲਰਟ

ਚੇਨਈ 'ਚ ਭਾਰੀ ਬਾਰਿਸ਼ ਕਾਰਨ 12 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਕਈ ਰੇਲਾਂ ਨੂੰ ਵੀ ਰੱਦ ਕੀਤਾ ਗਿਆ ਹੈ। ਨਾਲ ਹੀ ਸਕੂਲਾਂ 'ਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਚੇਨਈ 'ਚ ਭਾਰੀ ਬਾਰਿਸ਼ ਦੇ ਚਲਦੇ 8 ਲੋਕਾਂ ਦੀ ਮੌਤ ਦੀ ਵੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਅਧਿਕਾਰੀਆਂ ਨੂੰ ਰਾਹਤ ਉਪਾਅ ਕਰਨ ਲਈ ਹਾਈ ਅਲਰਟ 'ਤੇ ਰਹਿਣ ਦੇ ਆਦੇਸ਼ ਦਿੱਤੇ ਹਨ। 

ਭਿਆਨਕ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਨਾਲ ਆਂਧਰਾ ਪ੍ਰਦੇਸ਼ 'ਚ ਹੋ ਰਹੀ ਭਾਰੀ ਬਾਰਿਸ਼ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ 8 ਜ਼ਿਲ੍ਹਿਆਂ- ਤਿਰੁਪਤੀ, ਨੇਲੋਰ, ਪ੍ਰਕਾਸ਼ਮ, ਬਾਪਟਲਾ, ਕ੍ਰਿਸ਼ਣਾ, ਪੱਛਮੀ ਗੋਦਾਵਰੀ, ਕੋਨਸੀਮਾ ਅਤੇ ਕਾਕੀਨਾਡਾ ਲਈ ਅਲਰਟ ਜਾਰੀ ਕੀਤਾ ਹੈ। 

ਮੋਹਲੇਧਾਰ ਮੀਂ ਕਾਰਨ ਚੇਨਈ ਏਅਰਪੋਰਟ ਦੇ ਰਨਵੇ ਅਤੇ ਸਬਵੇ ਪਾਣੀ-ਪਾਣੀ ਹੋ ਗਏ ਹਨ। ਜਿਸਦੇ ਚਲਦੇ ਫਲਾਈਟਾਂ ਪ੍ਰਭਾਵਿਤ ਹੋ ਗਈਆਂ ਹਨ। 

ਇਹ ਵੀ ਪੜ੍ਹੋ- ਆਮ ਆਦਮੀ ਨੂੰ ਕੇਂਦਰ ਸਰਕਾਰ ਵੱਲੋਂ ਵੱਡੀ ਰਾਹਤ, ਅਗਲੇ 5 ਸਾਲਾਂ ਤਕ ਮਿਲਦਾ ਰਹੇਗਾ ਮੁਫਤ ਅਨਾਜ

 

 

ਆਂਧਰਾ ਪ੍ਰਦੇਸ਼ ਦੇ ਸੀ.ਐੱਮ. ਵਾਈ.ਐੱਸ. ਜਗਨ ਮੋਹਨ ਰੈੱਡੀ ਵੀ ਤੂਫਾਨ ਨੂੰ ਲੈ ਕੇ ਲਗਾਤਾਰ ਬੈਠਕਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਪਟਲਾ ਕਲੈਕਟਰੇਟ ਨੇ ਸਥਾਨਕ ਲੋਕਾਂ ਦੀ ਸੁਰੱਖਿਆ ਅਤੇ ਰਾਹਤ ਕੰਮਾਂ ਲਈ ਹਰ ਜ਼ਰੂਰੀ ਉਪਾਅ ਕੀਤੇ ਹਨ। ਚੱਕਰਵਾਤ ਦੇ ਚਲਦੇ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਨਾਲ ਹੀ 24 ਘੰਟੇ ਹਾਲਾਤ ਦੇ ਕੋਆਡੀਨੇਸ਼ਨ ਅਤੇ ਮਾਨੀਟਰਿੰਗ ਲਈ ਕੰਟਰੋਲ ਰੂਪ ਦੇ ਨਾਲ ਮੈਡੀਕਲ ਕੈਂਪ ਵੀ ਬਣਾਏ ਗਏ ਹਨ। ਉਥੇ ਹੀ ਐੱਨ.ਡੀ.ਆਰ.ਐੱਫ. ਨੇ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਪੁੱਡੂਚੇਰੀ ਲਈ 18 ਟੀਮਾਂ ਤਾਇਨਾਤ ਕੀਤੀਆਂ ਹਨ। 10 ਵਾਧੂ ਟੀਮਾਂ ਨੂੰ ਵੀ ਤਿਆਰ ਰੱਖਿਆ ਗਿਆ ਹੈ। 

PunjabKesari

ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ

ਪੱਛਮੀ ਬੰਗਾਲ 'ਚ ਵੀ ਤਬਾਹੀ ਮਚਾਏਗਾ ਮਿਚੌਂਗ

ਦੱਸ ਦੇਈਏ ਕਿ ਮਿਚੌਂਗ ਤੂਫਾਨ 3 ਦਸੰਬਰ ਦੀ ਰਾਤ ਨੂੰ ਕਰੀਬ 11.30 ਵਜੇ ਤੇਨਈ ਦੇ ਤੱਟੀ ਇਲਾਕਿਆਂ ਨਾਲ ਟਕਰਾਇਆ ਸੀ, ਉਸਤੋਂ ਬਾਅਦ 4 ਦਸੰਬਰ ਦੀ ਰਾਤ ਤੋਂ ਹੀ ਤਾਮਿਲਨਾਡੂ ਦੇ 11 ਜ਼ਿਲ੍ਹਿਆਂ 'ਚ ਬਾਰਿਸ਼ ਹੋ ਰਹੀ ਹੈ। ਹੁਣ ਇਹ ਤੂਫਾਨ ਅੱਜ ਯਾਨੀ 5 ਦਸੰਬਰ ਨੂੰ ਆਂਧਰਾ ਪ੍ਰਦੇਸ਼ 'ਚ ਐਂਟਰੀ ਕਰੇਗਾ। ਉਥੇ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਆਂਧਰਾ ਪ੍ਰਦੇਸ਼ 'ਚ ਤੂਫਾਨ 6 ਦਸੰਬਰ ਤਕ ਆਪਣਾ ਅਸਰ ਦਿਖਾਏਗਾ। ਉਸਤੋਂ ਬਾਅਦ 7 ਦਸੰਬਰ ਨੂੰ ਮਿਚੌਂਗ ਤੂਫਾਨ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ 'ਚ ਤਬਾਹੀ ਮਚਾ ਸਕਦਾ ਹੈ ਜਿਨ੍ਹਾਂ 'ਚ ਮੇਦਿਨੀਪੁਰ, ਝਾਡਗ੍ਰਾਮ, ਪਰਗਨਾ, ਕੋਲਕਾਤਾ, ਹਾਵੜਾ ਅਤੇ ਹੁਬਲੀ ਸ਼ਾਮਲ ਹਨ। 

ਇਹ ਵੀ ਪੜ੍ਹੋ- ਗੂਗਲ ਸਰਚ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਨੁਕਸਾਨ


author

Rakesh

Content Editor

Related News