8 ਲੱਖ ਦੀ ਕਾਰ, 1.15 ਕਰੋੜ ਦਾ ਸੋਨਾ, ਜਾਣੋ ਕੁੱਲ ਕਿੰਨੀ ਜਾਇਦਾਦ ਦੀ ਮਾਲਕ ਹੈ ਪ੍ਰਿਅੰਕਾ ਗਾਂਧੀ

Wednesday, Oct 23, 2024 - 09:59 PM (IST)

ਨੈਸ਼ਨਲ ਡੈਸਕ : ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਬੁੱਧਵਾਰ (23 ਅਕਤੂਬਰ) ਨੂੰ ਕੇਰਲ ਦੇ ਵਾਇਨਾਡ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਮਾਂ ਸੋਨੀਆ ਗਾਂਧੀ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਮੌਜੂਦ ਸਨ। ਨਾਮਜ਼ਦਗੀ ਦੌਰਾਨ ਉਸ ਨੇ ਆਪਣੀ ਜਾਇਦਾਦ ਦਾ ਵੀ ਐਲਾਨ ਕੀਤਾ, ਜਿਸ ਵਿਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 8 ਲੱਖ ਰੁਪਏ ਦੀ ਕਾਰ ਅਤੇ 1.15 ਕਰੋੜ ਰੁਪਏ ਦਾ ਸੋਨਾ ਹੈ।

ਲੋਕ ਸਭਾ ਉਪ ਚੋਣ ਲਈ ਵਾਇਨਾਡ ਤੋਂ ਆਪਣੀ ਪਹਿਲੀ ਚੋਣ ਲੜਨ ਲਈ ਨਾਮਜ਼ਦਗੀ ਭਰਨ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਸਵੇਰੇ 11:45 ਵਜੇ ਵਾਇਨਾਡ ਦੇ ਕਲਪੇਟਾ ਵਿਚ ਇਕ ਵਿਸ਼ਾਲ ਰੋਡ ਸ਼ੋਅ ਵਿਚ ਹਿੱਸਾ ਲਿਆ।

ਪ੍ਰਿਅੰਕਾ ਗਾਂਧੀ ਕੋਲ ਕਿੰਨੀ ਹੈ ਜਾਇਦਾਦ?
ਪ੍ਰਿਅੰਕਾ ਗਾਂਧੀ ਨੇ ਹਲਫਨਾਮੇ 'ਚ 4 ਕਰੋੜ 24 ਲੱਖ ਰੁਪਏ ਦੀ ਚੱਲ ਜਾਇਦਾਦ ਦੱਸੀ ਹੈ। ਉਸ ਕੋਲ 52 ਹਜ਼ਾਰ ਰੁਪਏ ਨਕਦ, 2 ਕਰੋੜ 24 ਲੱਖ ਰੁਪਏ ਦੇ ਮਿਊਚਲ ਫੰਡ, ਬੈਂਕ ਖਾਤਿਆਂ 'ਚ ਕਰੀਬ 3 ਲੱਖ 60 ਹਜ਼ਾਰ ਰੁਪਏ, ਪੀਪੀਐੱਫ ਖਾਤੇ 'ਚ 17 ਲੱਖ 38 ਹਜ਼ਾਰ ਰੁਪਏ, 8 ਲੱਖ ਰੁਪਏ ਦੀ ਹੌਂਡਾ ਸੀਆਰਵੀ ਕਾਰ ਹੈ, ਇਸ ਨੂੰ ਪਤੀ ਨੇ ਗਿਫਟ ਕੀਤਾ ਹੈ। ਇਸ ਤੋਂ ਇਲਾਵਾ ਉਸ ਕੋਲ 1 ਕਰੋੜ 15 ਲੱਖ ਰੁਪਏ ਦਾ ਸੋਨਾ ਅਤੇ 29 ਲੱਖ ਰੁਪਏ ਦੀ ਚਾਂਦੀ ਵੀ ਹੈ।

ਇਸ ਤੋਂ ਇਲਾਵਾ ਪ੍ਰਿਅੰਕਾ ਗਾਂਧੀ ਕੋਲ 2 ਕਰੋੜ 10 ਲੱਖ 13 ਹਜ਼ਾਰ 598 ਰੁਪਏ ਦੀ ਵਾਹੀਯੋਗ ਜ਼ਮੀਨ ਹੈ, ਜੋ ਕਿ ਦਿੱਲੀ ਨੇੜੇ ਪਿੰਡ ਸੁਲਤਾਨਪੁਰ ਮਹਿਰੌਲੀ ਵਿਚ ਹੈ ਅਤੇ ਇਸ ਵਿਚ ਉਨ੍ਹਾਂ ਦੇ ਭਰਾ ਰਾਹੁਲ ਗਾਂਧੀ ਦੀ ਵੀ ਹਿੱਸੇਦਾਰੀ ਹੈ। ਪ੍ਰਿਅੰਕਾ ਗਾਂਧੀ ਦਾ ਵੀ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ 5 ਕਰੋੜ 63 ਲੱਖ 99 ਹਜ਼ਾਰ ਰੁਪਏ ਦਾ ਘਰ ਹੈ।

ਇਹ ਵੀ ਪੜ੍ਹੋ : ਪਤੀ ਦੇ ਸਾਂਵਲੇ ਰੰਗ ਤੋਂ ਨਾਖ਼ੁਸ਼ ਸੀ ਪਤਨੀ, ਵਿਆਹ ਦੇ 4 ਮਹੀਨਿਆਂ ਬਾਅਦ ਹੀ ਕਰ ਲਈ ਖ਼ੁਦਕੁਸ਼ੀ

ਕਿਹੜੇ ਖਾਤੇ 'ਚ ਕਿੰਨੇ ਰੁਪਏ ਹਨ ਜਮ੍ਹਾਂ?
ਪ੍ਰਿਅੰਕਾ ਗਾਂਧੀ ਵੱਲੋਂ ਦਿੱਤੀ ਗਈ ਜਾਇਦਾਦ ਦੇ ਵੇਰਵਿਆਂ ਅਨੁਸਾਰ 2 ਲੱਖ 80 ਹਜ਼ਾਰ 953 ਰੁਪਏ ਐੱਚਡੀਐੱਫਸੀ ਬੈਂਕ, ਦਿੱਲੀ ਸ਼ਾਖਾ ਵਿਚ 80 ਹਜ਼ਾਰ 399 ਰੁਪਏ, ਯੂਕੋ ਬੈਂਕ, ਦਿੱਲੀ ਸ਼ਾਖਾ ਵਿਚ ਅਤੇ 5 ਹਜ਼ਾਰ 929 ਰੁਪਏ ਕੇਨਰਾ ਬੈਂਕ ਵਿਚ ਜਮ੍ਹਾਂ ਹਨ। ਉਨ੍ਹਾਂ ਦੀ ਅਚੱਲ ਜਾਇਦਾਦ 7 ਕਰੋੜ 74 ਲੱਖ 12 ਹਜ਼ਾਰ 598 ਰੁਪਏ ਦੀ ਹੈ।

ਇਸ ਤੋਂ ਇਲਾਵਾ ਪ੍ਰਿਅੰਕਾ ਗਾਂਧੀ ਨੇ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ 'ਚ ਦੱਸਿਆ ਕਿ ਉਨ੍ਹਾਂ ਖਿਲਾਫ ਤਿੰਨ ਮਾਮਲੇ ਪੈਂਡਿੰਗ ਹਨ। ਇਸ ਵਿਚ ਧਾਰਾ 420, 469, 188, 269, 270, 9 ਅਤੇ 51 ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋ ਮਾਮਲੇ ਉੱਤਰ ਪ੍ਰਦੇਸ਼ ਅਤੇ ਇਕ ਮੱਧ ਪ੍ਰਦੇਸ਼ ਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Sandeep Kumar

Content Editor

Related News