10ਵੀਂ ਜਮਾਤ ਦੀ ਵਿਦਿਆਰਥਣ ਨਾਲ 8 ਮੁੰਡਿਆਂ ਨੇ ਕੀਤਾ ਗੈਂਗਰੇਪ

Friday, Jul 08, 2022 - 10:29 AM (IST)

10ਵੀਂ ਜਮਾਤ ਦੀ ਵਿਦਿਆਰਥਣ ਨਾਲ 8 ਮੁੰਡਿਆਂ ਨੇ ਕੀਤਾ ਗੈਂਗਰੇਪ

ਪਾਲੀ- ਰਾਜਸਥਾਨ ਦੇ ਪਾਲੀ ਜ਼ਿਲ੍ਹੇ 'ਚ 10ਵੀਂ ਕਲਾਸ ਦੀ ਵਿਦਿਆਰਥਣ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। 8 ਮੁੰਡਿਆਂ ’ਤੇ ਨਸ਼ੇ ਦਾ ਇੰਜੈਕਸ਼ਨ ਲਗਾ ਕੇ ਰੇਪ ਕਰਨ ਦਾ ਦੋਸ਼ ਹੈ। ਦੋਸ਼ੀਆਂ ਨੇ ਅਸ਼ਲੀਲ ਫੋਟੋ-ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਵਾਰ-ਵਾਰ ਹਵਸ ਦਾ ਸ਼ਿਕਾਰ ਬਣਾਇਆ। 4 ਮੁੰਡਿਆਂ ਨੇ ਅਗਵਾ ਕਰ ਕੇ ਕੁੜੀ ਨਾਲ ਜੈਪੁਰ ਲਿਜਾ ਕੇ ਵੀ ਰੇਪ ਕੀਤਾ।

ਇਹ ਵੀ ਪੜ੍ਹੋ : ‘ਹਿਮਾਚਲ ’ਚ 5 ਸਾਲਾਂ ’ਚ ਖੱਡਾਂ ’ਚ ਮੋਟਰਗੱਡੀਆਂ ਦੇ ਡਿੱਗਣ ਨਾਲ 2600 ਲੋਕਾਂ ਦੀ ਹੋਈ ਮੌਤ’

ਜੈਪੁਰ ਤੋਂ ਜ਼ੀਰੋ ਨੰਬਰ ਦੀ ਐੱਫ.ਆਈ.ਆਰ. ਸਾਦੜੀ ਥਾਣੇ ਆਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ 17 ਸਾਲਾ ਪੀੜਤਾ ਨੇ ਸ਼ਿਕਾਇਤ ’ਚ ਸਾਦੜੀ ਨਿਵਾਸੀ ਰਣਜੀਤ ਸਿੰਘ, ਪ੍ਰਤਾਪ ਮੀਣਾ, ਬਿੱਲਾ ਚੌਧਰੀ, ਅਜੇ ਉਰਫ ਪੰਕਜ ਚੌਧਰੀ, ਭਰਤ, ਕਪਿਲ, ਕਮਲੇਸ਼, ਪੀਊਸ਼ ’ਤੇ ਨਸ਼ੇ ਦਾ ਇੰਜੈਕਸ਼ਨ ਲਗਾ ਕੇ ਖੇਤ ’ਚ ਸਮੂਹਿਕ ਜਬਰ-ਜ਼ਿਨਾਹ ਕਰਨ ਦਾ ਦੋਸ਼ ਲਗਾਇਆ ਹੈ। ਪੀੜਤਾ ਦਾ ਦੋਸ਼ ਹੈ ਕਿ 8 ਫਰਵਰੀ ਨੂੰ ਉਹ ਖੇਤ 'ਚ ਇਕੱਲੀ ਸੀ। ਇਸ ਦੌਰਾਨ 8 ਮੁੰਡਿਆਂ ਨੇ ਜ਼ਬਰਦਸਤੀ ਨਸ਼ੇ ਦਾ ਟੀਕਾ ਲਗਾ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ ਅਤੇ ਇਸ ਦਾ ਵੀਡੀਓ ਵੀ ਬਣਾ ਲਿਆ। ਉਸ ਨੇ ਡਰ ਕਾਰਨ ਘਰ ਕੁਝ ਨਹੀਂ ਦੱਸਿਆ। ਪੁਲਸ ਨੇ ਪੀੜਤਾ ਨੂੰ ਬਾਲ ਕਲਿਆਣ ਕਮੇਟੀ ਦੇ ਸਾਹਮਣੇ ਪੇਸ਼ ਕੀਤਾ। ਕਮੇਟੀ ਚੇਅਰਮੈਨ ਸੀਤਾਰਾਮ ਸ਼ਰਮਾ ਵਲੋਂ ਕੁੜੀ ਦੇ ਬਿਆਨ ਲੈਣ ਤੋਂ ਬਾਅਦ ਉਸ ਦੀ ਇੱਛਾ ਅਨੁਸਾਰ ਉਸ ਨੂੰ ਪਰਿਵਾਰ ਨੂੰ ਸੌਂਪਿਆ ਗਿਆ ਹੈ।

ਇਹ ਵੀ ਪੜ੍ਹੋ : ਨਵੀਂ ਪੀੜ੍ਹੀ ਨੂੰ ਭਵਿੱਖ ਲਈ ਤਿਆਰ ਕਰਨ ਦੀ ਬੁਨਿਆਦ ਹੈ ਨਵੀਂ ਸਿੱਖਿਆ ਨੀਤੀ: PM ਮੋਦੀ


author

DIsha

Content Editor

Related News