ਪੱਛਮੀ ਬੰਗਾਲ ਦੇ ਇਕ ਹੋਰ ਹਸਪਤਾਲ ਦੇ 77 ਡਾਕਟਰਾਂ ਵੱਲੋਂ ਸਮੂਹਿਕ ਅਸਤੀਫ਼ੇ ਦੇਣ ਦੀ ਧਮਕੀ

Sunday, Oct 13, 2024 - 09:35 PM (IST)

ਪੱਛਮੀ ਬੰਗਾਲ ਦੇ ਇਕ ਹੋਰ ਹਸਪਤਾਲ ਦੇ 77 ਡਾਕਟਰਾਂ ਵੱਲੋਂ ਸਮੂਹਿਕ ਅਸਤੀਫ਼ੇ ਦੇਣ ਦੀ ਧਮਕੀ

ਕੋਲਕਾਤਾ, (ਭਾਸ਼ਾ)- ਹੁਣ ਪੱਛਮੀ ਬੰਗਾਲ ਦੇ ਕਲਿਆਣੀ ਜੇ. ਐੱਨ. ਐੱਮ. ਹਸਪਤਾਲ ਦੇ 75 ਤੋਂ ਵੱਧ ਸੀਨੀਅਰ ਡਾਕਟਰਾਂ ਨੇ ਆਰ. ਜੀ. ਕਰ ਹਸਪਤਾਲ ਦੀ ਮ੍ਰਿਤਕ ਮਹਿਲਾ ਡਾਕਟਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਸਮੂਹਿਕ ਅਸਤੀਫੇ ਦੇਣ ਦੀ ਧਮਕੀ ਦਿੱਤੀ ਹੈ। ਨਾਲ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਜੂਨੀਅਰ ਡਾਕਟਰਾਂ ਨੂੰ ਹਮਾਇਤ ਦੇਣ ਦਾ ਐਲਾਨ ਵੀ ਕੀਤਾ ਹੈ।

ਹਸਪਤਾਲ ਦੇ ਕੁੱਲ 77 ਡਾਕਟਰਾਂ ਨੇ ਪੱਛਮੀ ਬੰਗਾਲ ਹੈਲਥ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਈਮੇਲ ਰਾਹੀਂ 14 ਅਕਤੂਬਰ ਤੋਂ ਕੰਮ ਬੰਦ ਕਰਨ ਦੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਇਸ ਕਦਮ ਪਿੱਛੇ ਮਾਨਸਿਕ ਅਸ਼ਾਂਤੀ ਤੇ ਮੌਜੂਦਾ ਸਥਿਤੀ ’ਚ ਕੰਮ ਕਰਨ ਵਿਚ ਅਸਮਰੱਥਾ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਰਨ ਵਰਤ ’ਤੇ ਬੈਠੇ ਜੂਨੀਅਰ ਡਾਕਟਰਾਂ ਦੀ ਸਿਹਤ ਵਿਗੜ ਰਹੀ ਹੈ।

ਉਨ੍ਹਾਂ ਇਸ ਮੁੱਦੇ ਨੂੰ ਹੱਲ ਕਰਨ ਲਈ ਸੂਬਾ ਸਰਕਾਰ ਵੱਲੋਂ ਕੁਝ ਵੀ ਨਾ ਕਰਨ ’ਤੇ ਚਿੰਤਾ ਪ੍ਰਗਟਾਈ।

ਉਹ ਸਿਹਤ ਸਕੱਤਰ ਐੱਨ. ਐੱਸ. ਨਿਗਮ ਨੂੰ ਤੁਰੰਤ ਹਟਾਉਣ, ਕੰਮ ਵਾਲੀ ਥਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਹੋਰ ਉਪਾਵਾਂ ਨੂੰ ਲਾਗੂ ਕਰਨ ਦੀ ਵੀ ਮੰਗ ਕਰ ਰਹੇ ਹਨ।


author

Rakesh

Content Editor

Related News