ਆਜ਼ਾਦੀ ਦੀ 75ਵੀਂ ਵਰ੍ਹੇਗੰਢ: ਜਸ਼ਨ ਲਈ PM ਦੀ ਪ੍ਰਧਾਨਗੀ 'ਚ ਗਠਿਤ ਹੋਈ ਉੱਚ ਪੱਧਰੀ ਕਮੇਟੀ

Saturday, Mar 06, 2021 - 01:59 AM (IST)

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ 259 ਮੈਂਬਰੀ ਇੱਕ ਉੱਚ ਪੱਧਰੀ ਰਾਸ਼ਟਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਐੱਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਣੀ ਸਮੇਤ ਕਈ ਨਾਮ ਸ਼ਾਮਿਲ ਹਨ।

ਆਜ਼ਾਦੀ ਦੇ ਜਸ਼ਨ ਦੇ ਯਾਦਗਾਰ ਵਿੱਚ ਹੋਣ ਵਾਲੇ ਆਯੋਜਨ ਨੂੰ ਲੈ ਕੇ ਪਹਿਲੀ ਬੈਠਕ 8 ਮਾਰਚ ਨੂੰ ਆਯੋਜਿਤ ਕੀਤੀ ਜਾਵੇਗੀ। ਦੱਸ ਦਈਏ ਕਿ 12 ਮਾਰਚ ਤੋਂ ਜਸ਼ਨ ਦੀ ਸ਼ੁਰੂਆਤ ਹੋਵੇਗੀ, ਜੋ ਕਿ 75 ਹਫ਼ਤੇ ਤੱਕ ਮਨਾਈ ਜਾਵੇਗੀ।

ਕਮੇਟੀ ਵਿੱਚ ਕੌਣ-ਕੌਣ? 
ਕਮੇਟੀ ਵਿੱਚ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਦੇਵੀ ਪਾਟਿਲ, ਮੁੱਖ ਜੱਜ ਐੱਸ.ਏ. ਬੋਬੜੇ, ਲੋਕਸਭਾ ਪ੍ਰਧਾਨ ਓਮ ਬਿੜਲਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੜਕ ਅਤੇ ਆਵਾਜਾਈ ਮੰਤਰੀ ਨਿਤੀਨ ਗਡਕਰੀ ਸਮੇਤ ਸਾਰੇ ਰਾਜਪਾਲ, ਮੁੱਖ ਮੰਤਰੀ, ਮਸ਼ਹੂਰ ਕਲਾਕਾਰ, ਖਿਡਾਰੀ ਅਤੇ ਸਾਹਿਤਿਅਕਾਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਯੋਗ ਗੁਰੂ ਰਾਮਦੇਵ ਵੀ ਇਸ ਕਮੇਟੀ ਦੇ ਮੈਂਬਰ ਬਣਾਏ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News