ਹਰਿਆਣਾ ''ਚ ਬਲੈਕ ਫੰਗਸ ਦੇ 756 ਮਾਮਲੇ ਆਏ ਸਾਹਮਣੇ, 58 ਮਰੀਜ਼ ਹੋਏ ਠੀਕ

Saturday, May 29, 2021 - 03:21 PM (IST)

ਹਰਿਆਣਾ- ਹਰਿਆਣਾ 'ਚ ਬਲੈਕ ਫੰਗਸ ਦੇ ਹੁਣ ਕੁੱਲ 756 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 58 ਮਰੀਜ਼ ਠੀਕ ਹੋ ਚੁਕੇ ਹਨ ਅਤੇ 648 ਦਾ ਇਲਾਜ ਚੱਲ ਰਿਹਾ ਹੈ। ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲੈਕ ਫੰਗਸ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੇ ਐਮਫੋਟੇਰਿਸਿਨ-ਬੀ ਟੀਕੇ ਦੀ ਪੂਰੀ ਵੰਡ ਲਈ ਗਠਿਤ ਤਕਨੀਕੀ ਕਮੇਟੀ ਨੇ ਅੱਜ ਯਾਨੀ ਸ਼ਨੀਵਾਰ ਨੂੰ ਲਗਭਗ 515 ਮਰੀਜ਼ਾਂ ਲਈ ਐਮਫੋਟੇਰਿਸਿਨ-ਬੀ ਦੇ 975 ਟੀਕਿਆਂ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਇਲਾਵਾ 577 ਮਰੀਜ਼ਾਂ ਦਾ ਹੋਰ ਬੀਮਾਰੀਆਂ ਨੂੰ ਲੈ ਕੇ ਵੀ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 422 ਪੁਰਸ਼ ਅਤੇ 135 ਜਨਾਨੀਆਂ ਹਨ। ਇਨ੍ਹਾਂ 'ਚੋਂ ਲਗਭਗ 508 ਮਰੀਜ਼ ਸ਼ੂਗਰ ਨਾਲ ਵੀ ਪੀੜਤ ਪਾਏ ਗਏ ਹਨ।

ਇਹ ਵੀ ਪੜ੍ਹੋ :  ਕੇਂਦਰ ਦੀ ਲਾਪਰਵਾਹੀ ਕਾਰਨ ਆਕਸੀਜਨ ਦਾ ਸੰਕਟ ਪੈਦਾ ਹੋਇਆ ਅਤੇ ਲੋਕਾਂ ਦੀ ਮੌਤ ਹੋਈ : ਪ੍ਰਿਯੰਕਾ

ਬੁਲਾਰੇ ਅਨੁਸਾਰ ਬਲੈਕ ਫੰਗਸ ਦੇ ਮਰੀਜ਼ਾਂ ਦਾ ਵਿਸ਼ਲੇਸ਼ਣ ਕਰਨ 'ਤੇ ਇਹ ਪਾਇਆ ਗਿਆ ਕਿ ਇਨ੍ਹਾਂ 'ਚੋਂ ਲਗਭਗ 86 ਫੀਸਦੀ ਕੋਰੋਨਾ ਨਾਲ ਪੀੜਤ ਰਹੇ ਹਨ। ਇਨ੍ਹਾਂ 'ਚੋਂ 498 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ, ਜਦੋਂ ਕਿ 79 ਮਰੀਜ਼ਾਂ 'ਚ ਕਦੇ ਵੀ ਕੋਰੋਨਾ ਪੀੜਤ ਹੋਣ ਦਾ ਕੋਈ ਲੱਛਣ ਨਹੀਂ ਪਾਇਆ ਗਿਆ। ਇਸ ਤੋਂ ਇਲਾਵਾ 462 ਮਰੀਜ਼ਾਂ ਨੂੰ ਸਟੇਰਾਇਡ ਥੈਰੇਪੀ ਅਤੇ 254 ਮਰੀਜ਼ਾਂ ਨੂੰ ਆਕਸੀਜਨ ਥੈਰੇਪੀ ਦਿੱਤੀ ਗਈ ਅਤੇ 61 ਮਰੀਜ਼ਾਂ ਨੂੰ ਹੋਰ ਇਮਿਊਨਿਟੀ ਵਿਕਾਰ ਸਨ। ਬਲੈਕ ਫੰਗਸ ਦੇ ਸਭ ਤੋਂ ਵੱਧ 216 ਮਾਮਲੇ ਹਾਲੇ ਤੱਕ ਗੁਰੂਗ੍ਰਾਮ ਤੋਂ ਸਾਹਮਣੇ ਆਏ ਹਨ। ਇਸ ਤੋਂ ਬਾਅਦ ਹਿਸਾਰ ਜ਼ਿਲ੍ਹੇ 'ਚ 179 ਅਤੇ ਰੋਹਤਕ 'ਚ 145 ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖੁਸ਼ੀਆਂ, ਵਿਆਹ ਸਮਾਰੋਹ 'ਚ ਕਰੰਟ ਲੱਗਣ ਨਾਲ 4 ਲੋਕਾਂ ਦੀ ਮੌਤ


DIsha

Content Editor

Related News