ਕੋਵਿਡ-19 ਨਾਲ ਲੜਨ ਲਈ 75 ਫੀਸਦੀ ਉਤਰਦਾਤੇ ਧੋਂਦੇ ਹਨ ਹੱਥ : ਸਰਵੇ

Tuesday, Mar 24, 2020 - 07:24 PM (IST)

ਨਵੀਂ ਦਿੱਲੀ — ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਨਾਲ ਲੜਨ ਦੇ ਅਸਰਦਾਰ ਤਰੀਕਿਆਂ ’ਚੋਂ ਇਕ ਹੱਥ ਧੋਣਾ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ, ਅਜਿਹੇ ’ਚ 75 ਫੀਸਦੀ ਵਿਸ਼ਵ ਉਤਰਦਾਤਾਵਾਂ ਨੇ ਕਿਹਾ ਕਿ ਉਹ ਵਾਇਰਸ ਨਾਲ ਲੜਨ ਲਈ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਂਦੇ ਹਨ। ਆਈ. ਏ. ਐੱਨ. ਐੱਸ.-ਸੀਵੀਟਰ ਗੈਲਪ ਇੰਟਰਨੈਸ਼ਨਲ ਐਸੋਸੀਏਸ਼ਨ ਕੋਰੋਨਾ ਟ੍ਰੈਕਰ 1 ਦੇ ਸਰਵੇ ’ਚ ਇਹ ਗੱਲ ਸਾਹਮਣੇ ਆਈ ਹੈ।

22 ਦੇਸ਼ਾਂ ’ਚ ਕੀਤੀ ਗਈ ਇਸ ਪੋਲ ’ਚ 20 ਹਜ਼ਾਰ ਤੋਂ ਵੱਧ ਉਤਰਦਾਤਾਵਾਂ ਤੋਂ ਜਵਾਬ ਮੰਗੇ ਗਏ। ਪਿਛਲੇ 2 ਹਫਤਿਆਂ ’ਚ ਹਰੇਕ ਦੇਸ਼ ’ਚ ਮਰਦਾਂ ਅਤੇ ਮਹਿਲਾਵਾਂ ਦੀ ਇੰਟਰਵਿਊ ਆਹਮੋ-ਸਾਹਮਣੇ, ਜਾਂ ਤਾਂ ਟੈਲੀਫੋਨ ਜਾਂ ਆਨਲਾਈਨ ਮਾਧਿਅਮ ਨਾਲ ਕਰਵਾਈ ਗਈ ।

ਸਰਵੇ ਅਨੁਸਾਰ ਭਾਰਤ ’ਚ 72 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਵਾਇਰਸ ਤੋਂ ਬਚਾਅ ਲਈ ਹੱਥ ਧੋਂਦੇ ਹਨ। ਪਾਕਿਸਤਾਨ ਦੀ ਗੱਲ ਕਰੀਏ ਤਾਂ 59 ਫੀਸਦੀ ਉਤਰਦਾਤਾਵਾਂ ਨੇ ਕਿਹਾ ਕਿ ਵਾਇਰਸ ਨਾਲ ਲੜਨ ਲਈ ਉਨ੍ਹਾਂ ਨੇ ਹੱਥ ਧੋਣ ਨੂੰ ਨਹੀਂ ਅਪਣਾਇਆ ਹੈ।

ਸੂਚੀ ’ਚ ਆਸਟਰੇਲਾਈ ਲੋਕਾਂ ਨੇ ਕੋਵਿਡ-19 ਨਾਲ ਲੜਨ ਲਈ ਹੱਥ ਧੋਣ ਨੂੰ ਸਭ ਤੋਂ ਅਸਰਦਾਰ ਮੰਨਿਆ ਅਤੇ 91 ਫੀਸਦੀ ਉਤਰਦਾਤਾਵਾਂ ਨੇ ਕਿਹਾ ਕਿ ਉਹ ਵਾਇਰਸ ਤੋਂ ਸੁਰੱਖਿਆ ਲਈ ਕੁਝ ਸਮੇਂ ਬਾਅਦ ਹੀ ਹੱਥ ਧੋਂਦੇ ਹਨ। 22 ਦੇਸ਼ਾਂ ’ਚ ਕੀਤੇ ਗਏ ਇਸ ਪੋਲ ’ਚ 20 ਹਜ਼ਾਰ ਤੋਂ ਵੱਧ ਉਤਰਦਾਤਾਵਾਂ ਤੋਂ ਜਵਾਬ ਮੰਗੇ ਗਏ।


Inder Prajapati

Content Editor

Related News