ਮਹਾਰਾਸ਼ਟਰ ''ਚ ਮੀਂਹ ਦਾ ਕਹਿਰ: 73 ਲਾਸ਼ਾਂ ਬਰਾਮਦ, 47 ਲੋਕ ਹਾਲੇ ਵੀ ਲਾਪਤਾ

07/25/2021 4:53:32 PM

ਨਵੀਂ ਦਿੱਲੀ- ਮਹਾਰਾਸ਼ਟਰ ਦੇ ਤੱਟਵਰਤੀ ਖੇਤਰਾਂ 'ਚ ਮੋਹਲੇਧਾਰ ਮੀਂਹ ਕਾਰਨ ਹੋਈਆਂ ਜ਼ਮੀਨ ਖਿੱਸਕਣ ਦੀਆਂ ਘਟਨਾਵਾਂ ਤੋਂ ਬਾਅਦ 73 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ 47 ਲੋਕ ਲਾਪਤਾ ਹਨ। ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਫ਼ੋਰਸ ਦੇ ਜਨਰਲ ਡਾਇਰੈਕਟਰ ਐੱਸ.ਐੱਨ. ਪ੍ਰਧਾਨ ਨੇ ਸੂਬੇ ਦੇ ਰਾਏਗੜ੍ਹ, ਰਤਨਾਗਿਰੀ ਅਤੇ ਸਾਤਾਰਾ ਜ਼ਿਲ੍ਹਿਆਂ 'ਚ ਚਲਾਈ ਜਾ ਰਹੀ ਮੁਹਿੰਮ 'ਤੇ ਤਾਜ਼ਾ ਅੰਕੜਿਆਂ ਦੀ ਜਾਣਕਾਰੀ ਟਵੀਟ ਦੇ ਮਾਧਿਅਮ ਨਾਲ ਦਿੱਤੀ। ਅੰਕੜਿਆਂ ਅਨੁਸਾਰ, ਐੱਨ.ਡੀ.ਆਰ.ਐੱਫ. ਨੇ ਇਨ੍ਹਾਂ ਇਲਾਕਿਆਂ ਤੋਂ ਕੁੱਲ 73 ਲਾਸ਼ਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ 'ਚੋਂ ਸਭ ਤੋਂ ਵੱਧ 44 ਲਾਸ਼ਾਂ ਰਾਏਗੜ੍ਹ ਦੀ ਮਹਾਡ ਤਹਿਸੀਲ ਦੇ ਸਭ ਤੋਂ ਵੱਧ ਪ੍ਰਭਾਵਿਤ ਤਲੀਏ ਪਿੰਡ ਤੋਂ ਬਰਾਮਦ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਭਾਰਤ ਨੇ ਜੰਮੂ ਖੇਤਰ 'ਚ ਡਰੋਨ ਗਤੀਵਿਧੀਆਂ 'ਤੇ ਪਾਕਿਸਤਾਨ ਦੇ ਸਾਹਮਣੇ ਪ੍ਰਗਟਾਇਆ ਵਿਰੋਧ

PunjabKesari

ਦੁਪਹਿਰ 12.19 ਵਜੇ ਕੀਤੇ ਗਏ ਟਵੀਟ ਅਨੁਸਾਰ, ਇਨ੍ਹਾਂ ਤਿੰਨ ਜ਼ਿਲ੍ਹਿਆਂ 'ਚ 47 ਲੋਕ ਲਾਪਤਾ ਹਨ। ਟਵੀਟ 'ਚ ਕਿਹਾ ਗਿਆ ਹੈ ਕਿ ਐੱਨ.ਡੀ.ਆਰ.ਐੱਫ. ਰਾਏਗੜ੍ਹ 'ਚ ਜ਼ਮੀਨ ਖਿੱਸਕਣ ਨਾਲ ਪ੍ਰਭਾਵਿਤ ਤਲੀਏ, ਰਤਨਾਗਿਰੀ 'ਚ ਪਰੋਸੇ ਅਤੇ ਸਾਤਾਰਾ ਜ਼ਿਲ੍ਹੇ 'ਚ ਮੀਰਗਾਂਵ, ਅੰਬੇਘਰ ਅਤੇ ਢੋਕਾਵਾਲੇ 'ਚ ਬਚਾਅ ਅਤੇ ਰਾਹਤ ਕੰਮਾਂ 'ਚ ਲੱਗਾ ਹੋਇਆ ਹੈ। ਸੂਬਾ ਸਰਕਾਰ ਦੇ ਸ਼ਨੀਵਾਰ ਤੱਕ ਜਾਰੀ ਅੰਕੜਿਆਂ ਅਨੁਸਾਰ, ਮਹਾਰਾਸ਼ਟਰ ਦੇ ਪੁਣੇ ਅਤੇ ਕੋਂਕਣ ਖੇਤਰ 'ਚ ਪਿਛਲੇ 3 ਦਿਨਾਂ ਤੋਂ ਪੈ ਰਹੇ ਮੀਂਹ ਅਤੇ ਕੁਝ ਇਲਾਕਿਆਂ 'ਚ ਜ਼ਮੀਨ ਖਿੱਸਕਣ ਦੀਆਂ ਘਟਨਾਵਾਂ 'ਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸ਼ਨੀਵਾਰ ਨੂੰ 112 ਹੋ ਗਈ। ਇਨ੍ਹਾਂ 'ਚੋਂ 52 ਲੋਕਾਂ ਦੀ ਮੌਤ ਇਕੱਲੇ ਤੱਟਵਰਤੀ ਰਾਏਗੜ੍ਹ ਜ਼ਿਲ੍ਹੇ 'ਚ ਹੋਈ। ਸੂਬੇ 'ਚ 1,35,313 ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ, ਜਿਨ੍ਹਾਂ 'ਚੋਂ ਸਾਂਗਲੀ ਜ਼ਿਲ੍ਹੇ ਦੇ 78,111 ਅਤੇ ਕੋਲਹਾਪੁਰ ਜ਼ਿਲ੍ਹੇ ਦੇ 40,882 ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ।

PunjabKesari

ਇਹ ਵੀ ਪੜ੍ਹੋ : ਹਥਿਆਰ ਲਾਈਸੈਂਸ ਮਾਮਲਾ : ਜੰਮੂ-ਕਸ਼ਮੀਰ, ਦਿੱਲੀ ’ਚ 40 ਥਾਵਾਂ ’ਤੇ CBI ਦੇ ਛਾਪੇ


DIsha

Content Editor

Related News