72.50 ਮਿਲੀਅਨ ਟਨ ਕੋਲਾ ਵੱਖ-ਵੱਖ ਸੋਮਿਆਂ ’ਤੇ ਮੁਹੱਈਆ : ਪ੍ਰਹਿਲਾਦ ਜੋਸ਼ੀ

04/24/2022 1:36:34 PM

ਜੈਤੋ  (ਪਰਾਸ਼ਰ) : ਕੋਲਾ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰੀ ਕੋਲਾ, ਖਾਣ ਅਤੇ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਵਰਤਮਾਨ ਵਿਚ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.), ਸਿੰਗਰੇਨੀ ਕੋਲਰੀਜ ਕੰਪਨੀ ਲਿਮਟਿਡ (ਐੱਸ. ਸੀ. ਸੀ. ਐੱਲ.), ਕੋਲ ਵਾਸ਼ਰੀਜ ਆਦਿ ਦੇ ਵੱਖ-ਵੱਖ ਸੋਮਿਆਂ ਵਿਚ 72.50 ਮਿਲੀਅਨ ਟਨ ਕੋਲਾ ਮੁਹੱਈਆ ਹੈ। ਇਕ ਟਵੀਟ ਵਿਚ ਮੰਤਰੀ ਨੇ ਕਿਹਾ ਕਿ ਤਾਪ ਬਿਜਲਈ ਪਲਾਂਟਾਂ (ਟੀ. ਪੀ. ਪੀ.) ਕੋਲ ਵੀ 22.01 ਮਿਲੀਅਨ ਟਨ ਕੋਲਾ ਮੁਹੱਈਆ ਹੈ।

ਇਹ ਵੀ ਪੜ੍ਹੋ : ਐਕਸ਼ਨ 'ਚ ਸਿੱਖਿਆ ਮੰਤਰੀ ਮੀਤ ਹੇਅਰ, 720 ਨਿੱਜੀ ਸਕੂਲਾਂ ਖ਼ਿਲਾਫ਼ ਜਾਂਚ ਦੇ ਹੁਕਮ

ਜੋਸ਼ੀ ਨੇ ਕਿਹਾ ਕਿ ਦੇਸ਼ ਵਿਚ ਲੋੜੀਂਦਾ ਕੋਲਾ ਮੁਹੱਈਆ ਹੈ ਅਤੇ ਇਹ ਸਟਾਕ ਇਕ ਮਹੀਨੇ ਤੱਕ ਚੱਲੇਗਾ ਅਤੇ ਰਿਕਾਰਡ ਉਤਪਾਦਨ ਦੇ ਨਾਲ ਡੇਲੀ ਆਧਾਰ ’ਤੇ ਉਪਲੱਭਧਤਾ ਮੁਤਾਬਕ ਸਪਲਾਈ ਵੀ ਹੋ ਰਹੀ ਹੈ। ਕੋਲਾ ਮੰਤਰਾਲਾ ਦੇ ਆਰਜ਼ੀ ਅੰਕੜਿਆਂ ਮੁਤਾਬਕ 2020-21 ਦੌਰਾਨ 716 ਮੀਟ੍ਰਿਕ ਟਨ ਦੀ ਤੁਲਨਾ ਵਿਚ ਵਿੱਤੀ ਸਾਲ 2021-22 ਵਿਚ ਕੁਲ ਕੋਲਾ ਉਤਪਾਦਨ 777.23 ਮਿਲੀਅਨ ਟਨ ਤੱਕ ਪੁੱਜ ਗਿਅਾ ਹੈ ਅਤੇ ਇਸ ਵਿਚ ਪ੍ਰਤੀ ਸਾਲ 8.55 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਦਾ ਉਤਪਾਦਨ 2020-21 ਵਿਚ 596.24 ਮੀਟ੍ਰਿਕ ਟਨ ਨਾਲ 4.43 ਫੀਸਦੀ ਵਧ ਕੇ ਵਿੱਤੀ ਸਾਲ 2021-22 ਦੌਰਾਨ 622.64 ਮੀਟ੍ਰਿਕ ਟਨ ਹੋ ਗਿਆ ਹੈ।

ਇਹ ਵੀ ਪੜ੍ਹੋ : ਤੜਕੇ ਸਹੁਰਿਆਂ ਘਰੋਂ ਨੂੰਹ ਦੇ ਬਿਮਾਰ ਹੋਣ ਦਾ ਆਇਆ ਫੋਨ, ਜਦੋਂ ਪਹੁੰਚੇ ਮਾਪੇ ਤਾਂ ਧੀ ਦੀ ਹਾਲਤ ਵੇਖ ਉੱਡੇ ਹੋਸ਼

ਸਿੰਗਰੇਨੀ ਕੋਲਰੀਜ਼ ਕੰਪਨੀ ਲਿਮਟਿਡ (ਐੱਸ. ਸੀ. ਸੀ. ਐੱਲ.) ਨੇ ਪਿਛਲੇ ਸਾਲ 50.58 ਮੀਟ੍ਰਿਕ ਟਨ ਦੀ ਤੁਲਨਾ ਵਿਚ 2021-22 ਦੌਰਾਨ 28.55 ਫੀਸਦੀ ਦੇ ਵਾਧੇ ਨਾਲ 65.02 ਮੀਟ੍ਰਿਕ ਟਨ ਉਤਪਾਦਨ ਕੀਤਾ। ਉਥੇ ਹੀ ਕੈਪਟਿਵ ਖਾਣਾਂ ਦਾ ਕੋਲਾ ਉਤਪਾਦਨ 89.57 ਮੀਟ੍ਰਿਕ ਟਨ ਹੋ ਗਿਆ ਹੈ। 2020-21 ਦੌਰਾਨ ਇਹ ਸਿਰਫ 69.18 ਮੀਟ੍ਰਿਕ ਟਨ ਸੀ। 2021-22 ਦੌਰਾਨ ਕੁਲ ਕੋਲਾ ਰਿਮੀਟੈਂਸ ਪਿਛਲੇ ਸਾਲ ਦੇ 690.71 ਮੀਟ੍ਰਿਕ ਟਨ ਦੇ ਅੰਕੜੇ ਦੇ ਮੁਕਾਬਲੇ 818.04 ਮੀਟ੍ਰਿਕ ਟਨ ਦੇ ਅੰਕੜੇ ਤੱਕ ਪੁੱਜ ਗਿਆ ਹੈ ਅਤੇ ਇਸ ਵਿਚ 18.43 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਮਿਆਦ ਦੌਰਾਨ ਸੀ. ਅਾਈ. ਐੱਲ. ਨੇ 2020-21 ਦੇ 573.80 ਮੀਟ੍ਰਿਕ ਟਨ ਦੇ ਅੰਕੜੇ ਦੇ ਮੁਕਾਬਲੇ 661.85 ਮੀਟ੍ਰਿਕ ਟਨ ਕੋਲਾ ਭੇਜਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News