ਦਿਓਟਸਿੱਧ ਮੰਦਰ ’ਚ 700 ਸਾਲ ਪੁਰਾਣਾ ਬੋਹੜ ਦਾ ਦਰੱਖਤ ਡਿੱਗਾ, 4 ਦੁਕਾਨਾਂ ਢਹੀਆਂ
Saturday, Feb 12, 2022 - 11:14 AM (IST)
ਬੜਸਰ (ਵੇਦ)- ਉੱਤਰੀ ਭਾਰਤ ਦੇ ਪ੍ਰਸਿੱਧ ਸਿੱਧ ਪੀਠ ਬਾਬਾ ਬਾਲਕ ਨਾਥ ਮੰਦਰ ਦਿਓਟਸਿੱਧ ਦੀ ਗੁਫਾ ਨੂੰ ਜਾਣ ਵਾਲੇ ਰਸਤੇ ’ਤੇ ਉਸ ਸਮੇਂ ਭਾਜੜ ਮੱਚ ਗਈ ਜਦੋਂ 700 ਸਾਲ ਪੁਰਾਣਾ ਬੋਹੜ ਦਾ ਦਰੱਖਤ ਅਚਾਨਕ ਡਿੱਗ ਗਿਆ। ਦਰੱਖਤ ਦੇ ਟੁੱਟਣ ਦੀ ਆਵਾਜ਼ ਸੁਣ ਕੇ ਦੁਕਾਨਦਾਰ ਦੁਕਾਨਾਂ ਛੱਡ ਕੇ ਦੌੜ ਗਏ। ਵੱਡਾ ਦਰਖਤ ਜਿਵੇਂ ਹੀ ਦੁਕਾਨਾਂ ’ਤੇ ਡਿੱਗਾ ਤਾਂ 4 ਦੁਕਾਨਾਂ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਈਆਂ। ਉੱਥੇ ਹੀ ਕਰੀਬ ਅੱਧਾ ਦਰਜਨ ਦੁਕਾਨਾਂ ਨੂੰ ਘੱਟ ਨੁਕਸਾਨ ਪੁੱਜਾ ਹੈ। ਬੋਹੜ ਦਾ ਇਹ ਦਰੱਖਤ ਮਾਤਾ ਦੇ ਮੰਦਰ ਦੇ ਲੈਂਟਰ ’ਤੇ ਆ ਕੇ ਰੁੱਕ ਗਿਆ।
ਗਨੀਮਤ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ ਪਰ ਦੁਕਾਨਾਂ ਦੇ ਨੁਕਸਾਨੇ ਜਾਣ ਨਾਲ ਲਗਭਗ 25 ਲੱਖ ਦੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਸ਼ੁੱਕਰਵਾਰ ਦੇ ਦਿਨ ਸ਼ਰਧਾਲੂਆਂ ਦੀ ਆਵਾਜਾਈ ਘੱਟ ਹੋਣ ਚੱਲਦੇ ਇੱਥੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜੇਕਰ ਇੱਥੇ ਸ਼ਰਧਾਲੂ ਲੰਘ ਰਹੇ ਹੁੰਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।