7 ਸਾਲਾਂ ''ਚ ਸਰਹੱਦ ''ਤੇ 6942 ਵਾਰ ਫਾਇਰਿੰਗ, 90 ਸੁਰੱਖਿਆ ਕਰਮਚਾਰੀ ਸ਼ਹੀਦ : ਗ੍ਰਹਿ ਮੰਤਰਾਲੇ

Saturday, Sep 21, 2019 - 03:16 PM (IST)

7 ਸਾਲਾਂ ''ਚ ਸਰਹੱਦ ''ਤੇ 6942 ਵਾਰ ਫਾਇਰਿੰਗ, 90 ਸੁਰੱਖਿਆ ਕਰਮਚਾਰੀ ਸ਼ਹੀਦ : ਗ੍ਰਹਿ ਮੰਤਰਾਲੇ

ਨਵੀਂ ਦਿੱਲੀ— ਸਰਹੱਦ 'ਤੇ ਪਿਛਲੇ 7 ਸਾਲਾਂ 'ਚ ਗੋਲੀਬਾਰੀ ਅਤੇ ਜੰਗਬੰਦੀ ਉਲੰਘਣਾ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ, ਇਸ ਦੇ ਸੰਬੰਧ 'ਚ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਇਸ ਨੂੰ ਗ੍ਰਹਿ ਮੰਤਰਾਲੇ ਨੇ ਸਾਂਝਾ ਕੀਤਾ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਸਾਲਾਂ 'ਚ ਕ੍ਰਾਸ ਬਾਰਡਰ ਫਾਇਰਿੰਗ ਅਤੇ ਜੰਗਬੰਦੀ ਦੀ ਉਲੰਘਣਾ ਦੇ 6942 ਮਾਮਲੇ ਸਾਹਮਣੇ ਆਏ। ਇਨ੍ਹਾਂ ਘਟਨਾਵਾਂ 'ਚ 90 ਸੁਰੱਖਿਆ ਕਰਮਚਾਰੀ ਸ਼ਹੀਦ ਅਤੇ 454 ਜ਼ਖਮੀ ਹੋਏ। ਇਹ ਜਾਣਕਾਰੀ ਭਾਰਤ ਸਰਕਾਰ ਵਲੋਂ ਐਕਟੀਵਿਸਟ ਡਾ. ਨੂਤਨ ਠਾਕੁਰ ਨੂੰ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਸੂਚਨਾ ਮੰਗੀ ਸੀ।

ਸੂਚਨਾ ਅਨੁਸਾਰ ਸਾਲ 2013 ਤੋਂ ਅਗਸਤ 2019 ਦਰਮਿਆਨ ਜੰਮੂ-ਕਸ਼ਮੀਰ ਦੇ ਕੰਟਰੋਲ ਰੇਖਾ ਅਤੇ ਇੰਟਰਨੈਸ਼ਨਲ ਬਾਰਡਰ 'ਤੇ 6942 ਕ੍ਰਾਸ ਬਾਰਡਰ ਗੋਲੀਬਾਰੀ ਅਤੇ ਜੰਗਬੰਦੀ ਉਲੰਘਣਾ ਦੀਆਂ ਘਟਨਾਵਾਂ ਹੋਈਆਂ ਹਨ। ਨੂਤਨ ਨੇ 2013 ਤੋਂ ਹੁਣ ਤੱਕ ਪਾਕਿਸਤਾਨ ਵਲੋਂ ਕੌਮਾਂਤਰੀ ਸਰਹੱਦ 'ਤੇ ਕੀਤੇ ਗਏ ਹਮਲਿਆਂ ਅਤੇ ਗੋਲੀਬਾਰੀ ਦੀ ਜਾਣਕਾਰੀ ਮੰਗੀ ਸੀ। ਘਟਨਾਵਾਂ 'ਚ ਸ਼ਹੀਦ ਅਤੇ ਜ਼ਖਮੀ ਹੋਏ ਸੁਰੱਖਿਆ ਕਰਮਚਾਰੀਆਂ ਦੀ ਜਾਣਕਾਰੀ ਵੀ ਮੰਗੀ ਗਈ ਸੀ।

ਗ੍ਰਹਿ ਮੰਤਰਾਲੇ ਦੀ ਜਨ ਸੂਚਨਾ ਅਧਿਕਾਰੀ ਸੁਲੇਖਾ ਵਲੋਂ ਦਿੱਤੀ ਗਈ ਜਾਣਕਾਰੀ 'ਚ ਇਹ ਵੀ ਦੱਸਿਆ ਗਿਆ ਕਿ ਇਸ ਮਿਆਦ 'ਚ ਫੌਜ ਅਤੇ ਸਰਹੱਦੀ ਸੁਰੱਖਿਆ ਫੋਰਸ ਦੇ 90 ਸੁਰੱਖਿਆ ਕਰਮਚਾਰੀ ਸ਼ਹੀਦ ਹੋਏ, ਜਦੋਂ ਕਿ 454  ਜ਼ਖਮੀ ਹੋਏ। ਸਭ ਤੋਂ ਵਧ (2140) ਘਟਨਾਵਾਂ ਸਾਲ 2018 'ਚ ਹੋਈਆਂ, ਜਦੋਂ ਕਿ ਅਗਸਤ 2019 ਤੱਕ 2047 ਅਤੇ ਸਾਲ 2017 'ਚ 971 ਹਮਲੇ ਹੋਏ। ਸਾਲ 2013 'ਚ 347 ਅਤੇ ਸਾਲ 2014 'ਚ 583 ਹਮਲੇ ਹੋਏ ਸਨ। ਸੁਰੱਖਿਆ ਕਰਮਚਾਰੀਆਂ ਲਈ ਸਭ ਤੋਂ ਬੁਰਾ ਸਾਲ 2018 ਰਿਹਾ। ਇਸ 'ਚ 29 ਸ਼ਹੀਦ ਅਤੇ 116 ਜ਼ਖਮੀ ਹੋਏ। ਸਾਲ 2016 'ਚ 112 ਸੁਰੱਖਿਆ ਕਰਮਚਾਰੀ ਅਤੇ ਸਾਲ 2017 ਤੇ 2019 'ਚ ਹੁਣ ਤੱਕ 91 ਸੁਰੱਖਿਆ ਕਰਮਚਾਰੀ ਹਤਾਹਤ ਹੋਏ। ਸਾਲ 2013 'ਚ 38 ਅਤੇ 2014 'ਚ 33 ਸੁਰੱਖਿਆ ਕਰਮਚਾਰੀ ਹਤਾਹਤ ਹੋਏ ਸਨ।


author

DIsha

Content Editor

Related News