ਛੱਤੀਸਗੜ੍ਹ ''ਚ ਸੜਕ ਹਾਦਸੇ ''ਚ 7 ਲੋਕਾਂ ਦੀ ਮੌਤ

03/16/2019 1:33:49 AM

ਕੋਂਡਗਾਓਂ— ਛੱਤੀਸਗੜ੍ਹ ਦੇ ਕੋਡਗਾਓਂ ਜ਼ਿਲੇ 'ਚ ਸ਼ੁੱਕਰਵਾਰ ਦੀ ਰਾਤ ਇਕ ਐਸ.ਯੂ.ਵੀ. ਦੇ ਇਕ ਟਰੱਕ ਨਾਲ ਟਕਰਾ ਜਾਣ ਕਾਰਨ ਉਸ 'ਚ ਸਵਾਰ ਤਿੰਨ ਔਰਤਾਂ ਤੇ ਦੋ ਲੜਕੀਆਂ ਸਣੇ 7 ਲੋਕਾਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ। ਇਕ ਸਥਾਨਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੋਂਡਗਾਓਂ ਥਾਣਾ ਖੇਤਰ ਦੇ ਤਹਿਤ ਪੈਂਦੇ ਦੂਧਗਾਓਂ ਪਿੰਡ ਨੇੜੇ ਰਾਇਪੁਰ-ਰਾਜਮਾਰਗ 'ਤੇ ਕਰੀਬ 9 ਵਜੇ ਇਹ ਹਾਦਸਾ ਵਾਪਰਿਆ।

ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਐੱਸ.ਵੀ. ਚਾਲਕ ਸਣੇ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨਾਂ੍ਹ ਦੱਸਿਆ ਕਿ 4 ਹੋਰਾਂ ਦਾ ਇਕ ਸਥਾਨਕ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਦੋ ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।


Inder Prajapati

Content Editor

Related News