ਕਾਰ 'ਚ ਬੈਠੇ ਇਕ ਬੱਚੇ ਦੀ ਗਲਤੀ ਲੈ ਬੈਠੀ 7 ਲੋਕਾਂ ਦੀ ਜਾਨ
Saturday, Apr 21, 2018 - 03:59 AM (IST)

ਗਾਜਿਆਬਾਦ— ਨੈਸ਼ਨਲ ਹਾਈਵੇ-24 'ਤੇ ਬਰਾਤੀਆਂ ਨਾਲ ਭਰੀ ਟਾਟਾ ਸੂਮੋ ਸ਼ੁੱਕਰਵਾਰ ਦੇਰ ਰਾਤ ਲਗਭਗ 20 ਫੁੱਟ ਡੂੰਘੇ ਨਾਲੇ 'ਚ ਜਾ ਡਿੱਗੀ। ਇਸ ਹਾਦਸੇ 'ਚ ਤਿੰਨ ਮਾਸੂਮ ਅਤੇ ਲਾੜੇ ਦੇ ਪਿਤਾ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਅਤੇ 7 ਤੋਂ ਵੱਧ ਲੋਕ ਜ਼ਖਮੀ ਹੋ ਗਏ। ਹਾਦਸਾ ਕਾਰ 'ਚ ਬੈਠੇ ਇਕ ਬੱਚੇ ਵਲੋਂ ਹੈਂਡ ਬ੍ਰੈਕ ਖੋਲ੍ਹਣ ਦੀ ਵਜ੍ਹਾ ਤੋਂ ਹੋਇਆ। ਉੱਥੇ ਹੀ ਘਟਨਾ ਤੋਂ ਬਾਅਦ ਵਿਜੇ ਨਗਰ ਥਾਣਆ ਖੇਤਰ ਦੇ ਪਿੰਡ ਅਕਬਰਪੁਰ ਬਹਰਾਮਪੁਰ 'ਚ ਵਿਆਹ ਜਾ ਜ਼ਸ਼ਨ ਮਾਤਮ 'ਚ ਬਦਲ ਗਿਆ।
ਹੋਇਆ ਇਸ ਤਰ੍ਹਾਂ ਕਿ ਬਹਰਾਮ ਕੋਲ ਡਰਾਇਵਰ ਨੇ ਐੱਨ.ਐੱਚ.-24 ਕੋਲ ਪੇਸ਼ਾਬ ਕਰਨ ਲਈ ਕਾਰ ਰੋਕ ਦਿੱਤੀ। ਇਸ ਦੌਰਾਨ ਡਰਾਇਵਰ ਗੱਡੀ ਦੀ ਹੈਂਡ ਬ੍ਰੈਕ ਲਗਾਕੇ ਉਤਰ ਗਿਆ। ਡਰਾਇਵਰ ਦੇ ਉਤਰਦੇ ਹੀ ਸੀਟ ਦੇ ਬਰਾਬਰ ਬੈਠੇ ਇਕ ਬੱਚੇ ਨੇ ਹੈਂਡ ਬ੍ਰੈਕ ਖੋਲ ਦਿੱਤੀ, ਜਿਸ ਵਜ੍ਹਾ ਨਾਲ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਨਾਲੇ 'ਚ ਡਿੱਗ ਗਈ।
ਕਾਰ ਸਵਾਰ ਲੋਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਹਾਦਸੇ 'ਚ ਓਮ ਪ੍ਰਕਾਸ਼, ਮਧੂ, ਰੀਮਾ, ਰਿਤੂ, ਅੰਸ਼ਿਕਾ ਅਤੇ ਹਸਪਤਾਲ 'ਚ ਭਰਤੀ 6 ਸਾਲਾਂ ਮਾਸੂਮ ਦੀ ਮੌਤ ਹੋ ਗਈ। ਮ੍ਰਿਤਕ ਮੂਲ ਰੂਪ ਨਾਲ ਬਰੇਲੀ ਟਾਂਡਾ ਅਤੇ ਰੂਦਰਪੁਰ (ਉਤਰਾਖੰਡ) ਦੀ ਕੈਂਟ ਕਾਲੋਨੀ ਦੇ ਰਹਿਣ ਵਾਲੇ ਹਨ। ਜ਼ਖਮੀਆਂ 'ਚੋਂ ਕਈਆਂ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ।