ਕ੍ਰੇਨ ਦੀ ਟੱਕਰ ਨਾਲ ਡਿੱਗਿਆ 60 ਸਾਲ ਪੁਰਾਣਾ ਮੰਦਰ, ਮੂਰਤੀਆਂ ਹੋਈਆਂ ਖੰਡਿਤ
Thursday, Aug 22, 2024 - 03:27 PM (IST)
ਅਲਵਰ (ਵਾਰਤਾ)- ਰਾਜਸਥਾਨ 'ਚ ਅਲਵਰ ਸ਼ਹਿਰ ਦੇ ਏਨਈ ਬੀ ਥਾਣਾ ਖੇਤਰ 'ਚ ਅਗ੍ਰਸੇਨ ਸਰਕਿਲ ਤੋਂ ਨਮਨ ਹੋਟਲ ਵਾਲੇ ਮੁੱਖ ਰੋਡ ਦਰਮਿਆਨ ਬਣੇ ਮੰਦਰ ਨੂੰ ਬੁੱਧਵਾਰ ਰਾਤ 12.30 ਵਜੇ ਕ੍ਰੇਨ ਦੀ ਟੱਕਰ ਨਾਲ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਰ 'ਚ ਰੱਖੀਆਂ ਮੂਰਤੀਆਂ ਵੀ ਖੰਡਿਤ ਹੋ ਗਈਆਂ ਹਨ। ਇਹ ਮੰਦਰ ਕਰੀਬ 60 ਸਾਲ ਪੁਰਾਣਾ ਹੈ ਅਤੇ ਇਸ ਘਟਨਾ ਤੋਂ ਬਾਅਦ ਵੀਰਵਾਰ ਸਵੇਰੇ ਸਥਾਨਕ ਲੋਕਾਂ ਨੇ ਰਸਤਾ ਜਾਮ ਕਰ ਦਿੱਤਾ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਸੀ.ਸੀ.ਟੀ.ਵੀ. ਫੁਟੇਜ ਦੇਖਣ ਤੋਂ ਬਾਅਦ ਦੋਸ਼ੀ ਨੂੰ ਹਿਰਾਸਤ 'ਚ ਲਿਆ ਗਿਆ।
ਪੁਲਸ ਨੇ ਦੱਸਿਆ ਕਿ ਰਾਤ ਨੂੰ ਇਹ ਮੰਦਰ ਟੁੱਟਿਆ ਹੈ, ਨੇੜੇ-ਤੇੜੇ ਤਲਾਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਮੰਦਰ ਹਾਈਡ੍ਰਾ ਕ੍ਰੇਨ ਨਾਲ ਟੁੱਟਿਆ ਹੈ। ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਆਪਣੀ ਗਲਤੀ ਮੰਨੀ ਹੈ ਅਤੇ ਕਿਹਾ ਹੈ ਕਿ ਇਸ ਮੰਦਰ ਨੂੰ ਉਹ ਬਣਵਾ ਦੇਣਗੇ, ਇਸ ਲਈ ਹੁਣ ਸਥਾਨਕ ਲੋਕ ਅਤੇ ਦੋਸ਼ੀ ਵਿਚਾਲੇ ਗੱਲਬਾਤ ਚੱਲ ਰਹੀ ਹੈ। ਐਡਵੋਕੇਟ ਗਿਰੀਸ਼ ਸ਼ਰਮਾ ਨੇ ਦੱਸਿਆ ਕਿ ਇਹ ਮੰਦਰ 60 ਸਾਲ ਪੁਰਾਣਾ ਹੈ ਅਤੇ ਮੋਹਨ ਨਗਰ 'ਚ ਸਥਿਤ ਹੈ। ਇਸ ਮੰਦਰ 'ਚ ਸ਼ਿਵ ਪਰਿਵਾਰ ਅਤੇ ਹਨੂੰਮਾਨ ਜੀ ਦੀ ਮੂਰਤੀ ਸਥਾਪਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8