ਪਾਰਕ ''ਚ ਖੇਡ ਰਹੀ ਮਾਸੂਮ ਬੱਚੀ ਨਾਲ 60 ਸਾਲਾ ਬਜ਼ੁਰਗ ਨੇ ਕੀਤੀ ਗੰਦੀ ਹਰਕਤ, ਪੁਲਸ ਨੇ ਦਬੋਚਿਆ

Sunday, Oct 27, 2024 - 11:36 PM (IST)

ਪਾਰਕ ''ਚ ਖੇਡ ਰਹੀ ਮਾਸੂਮ ਬੱਚੀ ਨਾਲ 60 ਸਾਲਾ ਬਜ਼ੁਰਗ ਨੇ ਕੀਤੀ ਗੰਦੀ ਹਰਕਤ, ਪੁਲਸ ਨੇ ਦਬੋਚਿਆ

ਨੈਸ਼ਨਲ ਡੈਸਕ : ਦਿੱਲੀ ਦੇ ਵਿਵੇਕ ਵਿਹਾਰ ਇਲਾਕੇ ਵਿਚ ਇਕ ਪਾਰਕ ਵਿਚ ਖੇਡ ਰਹੀ 5 ਸਾਲ ਦੀ ਮਾਸੂਮ ਬੱਚੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਇਕ 60 ਸਾਲਾ ਬਜ਼ੁਰਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ, "ਸ਼ੁੱਕਰਵਾਰ ਨੂੰ ਵਿਵੇਕ ਵਿਹਾਰ ਪੁਲਸ ਸਟੇਸ਼ਨ ਵਿਚ 5 ਸਾਲ ਦੀ ਬੱਚੀ ਨਾਲ ਛੇੜਛਾੜ ਦੀ ਸੂਚਨਾ ਮਿਲੀ ਸੀ।"

ਪੀੜਤਾ ਦੇ ਪਿਤਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਦੋਂ ਉਹ ਕੰਮ ਤੋਂ ਘਰ ਪਰਤਿਆ ਤਾਂ ਉਸ ਨੇ ਆਪਣੇ ਘਰ ਨੇੜੇ ਕੁਝ ਲੋਕਾਂ ਨੂੰ ਇਕੱਠੇ ਹੋਏ ਦੇਖਿਆ। ਉਨ੍ਹਾਂ ਵਿੱਚੋਂ ਇਕ ਨੇ ਉਸ ਨੂੰ ਇਕ ਕਥਿਤ ਵੀਡੀਓ ਕਲਿੱਪ ਦਿਖਾਈ ਜਿਸ ਵਿਚ ਉਨ੍ਹਾਂ ਦਾ ਗੁਆਂਢੀ ਉਨ੍ਹਾਂ ਦੀ ਧੀ ਨੂੰ ਅਣਉੱਚਿਤ ਢੰਗ ਨਾਲ ਛੂੰਹਦਾ ਹੋਇਆ ਦੇਖਿਆ ਗਿਆ ਸੀ। ਘਟਨਾ ਸਮੇਂ ਲੜਕੀ ਨੇੜੇ ਦੀ ਪਾਰਕ ਵਿਚ ਖੇਡ ਰਹੀ ਸੀ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ, Air India Express ਸ਼ੁਰੂ ਕਰਨ ਜਾ ਰਹੀ ਇਹ ਨਵੀਆਂ ਉਡਾਣਾਂ

ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅਣਵਿਆਹਿਆ ਹੈ ਅਤੇ ਆਪਣੇ ਰਿਸ਼ਤੇਦਾਰ ਕੋਲ ਰਹਿ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News