ਨੌਜਵਾਨ ਨੇ 6 ਸਾਲ ਦੀ ਬੱਚੀ ਦੀ ਰੋਲੀ ਪੱਤ, ਅਜ਼ਾਦੀ ਦਿਹਾੜੇ ਵਾਲੇ ਦਿਨ ਵਾਪਰੀ ਸ਼ਰਮਨਾਕ ਘਟਨਾ
Sunday, Aug 20, 2023 - 03:55 AM (IST)
ਉਮਰੀਆ (ਭਾਸ਼ਾ): ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ ਵਿਚ 6 ਸਾਲਾ ਬੱਚੀ ਨਾਲ ਕਥਿਤ ਤੌਰ 'ਤੇ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ ਪੁਲਸ ਨੇ 18 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਅਪਰਾਧ 15 ਅਗਸਤ ਨੂੰ ਪਾਲੀ ਪੁਲਸ ਥਾਣੇ ਦੀ ਹੱਦ ਵਿਚ ਵਾਪਰੀ, ਪੀੜਤ ਕੁੜੀ ਦਾ ਪਰਿਵਾਰ ਮੁਲਜ਼ਮ ਦੇ ਘਰ ਵਿਚ ਕਿਰਾਏਦਾਰ ਸੀ।
ਇਹ ਖ਼ਬਰ ਵੀ ਪੜ੍ਹੋ - ਹੁਣ ਅੰਮ੍ਰਿਤਸਰ ਦੀ ਔਰਤ ਨੂੰ ਹੋਇਆ ਪਾਕਿ ਦੇ ਵਿਅਕਤੀ ਨਾਲ ਪਿਆਰ, ਸਰਹੱਦ ਪਾਰ ਜਾਣ ਨੂੰ ਬੇਤਾਬ 3 ਬੱਚਿਆਂ ਦੀ ਮਾਂ
ਪੁਲਸ ਉਪਮੰਡਲ ਅਧਿਕਾਰੀ ਨਰਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਉਮਰ 18 ਸਾਲ ਪੂਰੀ ਹੋਣ ਕਾਰਨ ਭਾਰਤੀ ਦੰਡਾਵਲੀ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8