''ਕੋਵਿਡ-19'' ਮਹਾਮਾਰੀ : 6 ਸਾਲ ਦੀ ਬੱਚੀ ਨੇ ਦਾਨ ਦਿੱਤੇ 543 ਰੁਪਏ

04/21/2020 4:24:25 PM

ਚੇਨਈ (ਭਾਸ਼ਾ)— ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਮੰਗਲਵਾਰ ਭਾਵ ਅੱਜ ਕੋਰੋਨਾ ਵਾਇਰਸ (ਕੋਵਿਡ-19) ਰਾਹਤ ਦੀ ਲਈ 543 ਰੁਪਏ ਆਪਣੀ ਜਮਾਂ ਕੀਤੀ ਬੱਚਤ ਰਾਸ਼ੀ 'ਚੋਂ ਦੇਣ ਲਈ ਆਰ. ਹੇਮਾ ਜਯਸ਼੍ਰੀ ਦੀ ਸ਼ਲਾਘਾ ਕੀਤੀ। ਇਕ ਟਵੀਟ 'ਚ ਪਲਾਨੀਸਵਾਮੀ ਨੇ ਇਸ ਛੋਟੀ ਜਿਹੀ ਬੱਚੀ ਨੂੰ ਦੂਜਿਆਂ ਦੀ ਮਦਦ ਲਈ ਦਾਨ ਅਤੇ ਇਕ ਦ੍ਰਿਸ਼ਟੀਕੋਣ ਨਾਲ ਅੱਗੇ ਵਧਣ 'ਤੇ ਖੁਸ਼ੀ ਜ਼ਾਹਰ ਕੀਤੀ।

PunjabKesari
ਪਲਾਨੀਸਵਾਮੀ ਨੇ ਤੰਜਾਵੁਰ ਜ਼ਿਲੇ ਦੇ ਜਮਾਤ ਪਹਿਲੀ ਦੀ ਵਿਦਿਆਰਥਣ ਹੇਮਾ ਜਯਸ਼੍ਰੀ ਨੂੰ ਕੋਰੋਨਾ ਵਾਇਰਸ ਰਾਹਤ ਫੰਡ ਲਈ ਆਪਣੀ ਬੱਚਤ ਦਾਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇਕ ਹੋਰ ਟਵੀਟ 'ਚ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਜ਼ਾਹਰ ਕੀਤਾ, ਜਿਨ੍ਹਾਂ ਨੇ ਮੁੱਖ ਮੰਤਰੀ ਪਬਲਿਕ ਰਾਹਤ ਫੰਡ ਲਈ ਦਾਨ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਰਾਹਤ ਗਤੀਵਿਧੀਆਂ ਲਈ 160.93 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ ਅਤੇ ਉਨ੍ਹਾਂ ਸਾਰੇ ਦਾਨੀਆਂ ਦਾ ਧੰਨਵਾਦ ਕੀਤਾ ਹੈ।


Tanu

Content Editor

Related News