ਅਕੋਲਾ ''ਚ 6 ਮਹੀਨੇ ਦੀ ਬੱਚੀ ਦੀ ਕੋਰੋਨਾ ਨਾਲ ਮੌਤ

Friday, May 28, 2021 - 08:56 PM (IST)

ਅਕੋਲਾ ''ਚ 6 ਮਹੀਨੇ ਦੀ ਬੱਚੀ ਦੀ ਕੋਰੋਨਾ ਨਾਲ ਮੌਤ

ਮੁੰਬਈ - ਮਹਾਰਾਸ਼ਟਰ ਦੇ ਅਕੋਲਾ ਵਿੱਚ ਦਿਨੋਂ ਦਿਨ ਕੋਰੋਨਾ ਆਪਣਾ ਭਿਆਨਕ ਰੂਪ ਲੈਂਦਾ ਨਜ਼ਰ ਆ ਰਿਹਾ ਹੈ। ਕੋਰੋਨਾ ਵੱਡੇ ਬਜ਼ੁਰਗਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇੰਨਾ ਹੀ ਨਹੀਂ ਹੁਣ ਬੱਚਿਆਂ ਨੂੰ ਵੀ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇੰਝ ਹੀ ਘਟਨਾ ਅਕੋਲਾ ਜ਼ਿਲ੍ਹੇ ਤੋਂ ਸਾਹਮਣੇ ਆਈ ਜਿੱਥੇ 6 ਮਹੀਨੇ ਦੀ ਬੱਚੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ।

ਜਾਣਕਾਰੀ ਮੁਤਾਬਕ, ਅਕੋਲਾ ਜ਼ਿਲ੍ਹੇ ਦੇ ਮਹਾਨ ਵਿੱਚ ਰਹਿਣ ਵਾਲੇ ਖਾਨ ਪਰਿਵਾਰ ਵਿੱਚ 10 ਸਾਲ ਬਾਅਦ ਇੱਕ ਬੱਚੀ ਦਾ ਜਨਮ ਹੋਇਆ ਸੀ। ਪਰਿਵਾਰ ਨੇ ਦੱਸਿਆ ਕਿ 2 ਦਿਨ ਪਹਿਲਾਂ ਤੇਜ਼ ਬੁਖਾਰ ਆਉਣ ਤੋਂ ਬਾਅਦ ਬੱਚੀ ਨੂੰ ਅਕੋਲਾ  ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਸੀ। ਜਿੱਥੇ ਉਸ ਦਾ ਐਂਟੀਜਨ ਟੈਸਟ ਕਰਾਇਆ ਗਿਆ ਜਿਸ ਵਿੱਚ ਉਹ ਕੋਰੋਨਾ ਪਾਜ਼ੇਟਿਵ ਪਾਈ ਗਈ। ਇਲਾਜ ਦੌਰਾਨ ਉਸ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ।

ਇਹ ਵੀ ਪੜ੍ਹੋ- ਕਾਲ ਸੈਂਟਰ 'ਚ ਫੋਨ ਕਰਕੇ ਵੀ ਬੁੱਕ ਕਰਵਾ ਸਕਦੇ ਹੋ ਵੈਕਸੀਨ ਲਈ ਸਲਾਟ: NHA 

ਬੱਚੀ ਦੇ ਮਾਮੇ ਨੇ ਦੱਸਿਆ ਕਿ ਕਾਫੀ ਮੰਨਤਾਂ ਤੋਂ ਬਾਅਦ ਮੇਰੀ ਭੈਣ ਨੂੰ 10 ਸਾਲ ਬਾਅਦ ਬੱਚੀ ਹੋਈ ਸੀ। ਅਸੀਂ ਕਾਫੀ ਖੁਸ਼ ਸੀ। ਨਾਲ ਹੀ ਛੇ-ਸੱਤ ਮਹੀਨੇ ਪਹਿਲਾਂ ਬੱਚੀ ਦੇ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋਈ ਸੀ। ਪਤੀ ਦੇ ਜਾਣ ਤੋਂ ਬਾਅਦ ਮੇਰੀ ਭੈਣ ਲਈ ਉਸ ਦੀ ਬੱਚੀ ਹੀ ਜੀਣ ਦਾ ਸਹਾਰਾ ਸੀ। ਸਾਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਸਾਡੇ 'ਤੇ ਦੁੱਖਾਂ ਦਾ ਪਹਾੜ ਟੁੱਟ ਪਵੇਗਾ।

ਉਨ੍ਹਾਂ ਨੇ ਲੋਕਾਂ ਨੂੰ ਪ੍ਰਾਰਥਨਾ ਕਰਦੇ ਹੋਏ ਕਿਹਾ ਕਿ ਇਸ ਕੋਵਿਡ ਨੂੰ ਹਲਕੇ ਵਿੱਚ ਨਾ ਲਵੋ ਅਤੇ ਸਰਕਾਰ ਦੇ ਨਿਯਮਾਂ ਦਾ ਪਾਲਣ ਜ਼ਰੂਰ ਕਰੋ। ਇਹ ਹਾਦਸਾ ਅੱਜ ਸਾਡੇ ਨਾਲ ਹੋਇਆ ਹੈ ਕੱਲ ਕਿਸੇ ਹੋਰ ਦੀ ਜਾਨ ਖ਼ਤਰੇ ਵਿੱਚ ਨਹੀਂ ਪੈਣੀ  ਚਾਹੀਦੀ ਹੈ ਕਿਉਂਕਿ ਵਿਗਿਆਨੀਆਂ ਨੇ ਆਉਣ ਵਾਲੀ ਤੀਜ਼ੀ ਲਹਿਰ ਬੱਚਿਆਂ ਲਈ ਖ਼ਤਰਨਾਕ ਹੋਣ ਦੇ ਸੰਕੇਤ ਦਿੱਤੇ ਹਨ।

ਜੀ.ਐੱਨ.ਸੀ. ਦੇ ਬਾਲ ਰੋਗ ਮਾਹਰ ਡਾਕਟਰ ਵਿਨੀਤ ਵਰਠੇ ਦਾ ਕਹਿਣਾ ਹੈ ਕਿ 27 ਤਾਰੀਖ ਦੀ ਰਾਤ ਨੂੰ ਤੇਜ਼ ਬੁਖਾਰ  ਦੇ ਚੱਲਦੇ ਬੱਚੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸਦਾ ਐਂਟੀਜਨ ਟੈਸਟ ਪਾਜ਼ੇਟਿਵ ਆਇਆ ਸੀ। ਨਾਲ ਹੀ ਉਸ ਨੂੰ ਜਨਮ ਤੋਂ ਹੀ ਦਿਲ ਦੀ ਬਿਮਾਰੀ ਸੀ। ਬੱਚੀ ਕਾਫ਼ੀ ਕਮਜ਼ੋਰ ਸੀ ਜਿਸ ਦੇ ਚੱਲਦੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News