ਓਡਿਸ਼ਾ ''ਚ ਅਸਮਾਨੀ ਬਿਜਲੀ ਡਿੱਗਣ ਨਾਲ 6 ਦੀ ਮੌਤ

Tuesday, Aug 04, 2020 - 01:30 AM (IST)

ਓਡਿਸ਼ਾ ''ਚ ਅਸਮਾਨੀ ਬਿਜਲੀ ਡਿੱਗਣ ਨਾਲ 6 ਦੀ ਮੌਤ

ਭੁਵਨੇਸ਼ਵਰ- ਓਡਿਸ਼ਾ ਦੇ ਬਾਲਾਸੋਰ ਅਤੇ ਭਦਰਕ ਜ਼ਿਲ੍ਹੇ 'ਚ ਸੋਮਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਦੀ ਹੋਈ ਅਲੱਗ-ਅਲੱਗ ਘਟਨਾਵਾਂ ਵਿਚ 6 ਲੋਕਾਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਬਾਲਾਸੋਰ ਜ਼ਿਲ੍ਹੇ 'ਚ 2 ਬੱਚਿਆਂ ਤੇ ਇਕ ਕਿਸਾਨ ਦੀ ਮੌਤ ਹੋ ਗਈ, ਜਦਕਿ ਗੁਆਂਢੀ ਜ਼ਿਲ੍ਹੇ ਭਦਰਕ 'ਚ 3 ਹੋਰ ਲੋਕਾਂ ਦੀ ਮੌਤ ਹੋ ਗਈ। 
ਪੁਲਸ ਨੇ ਦੱਸਿਆ ਕਿ ਮ੍ਰਿਤਕਾਂ 'ਚ 12 ਸਾਲ ਦੀ ਇਕ ਲੜਕੀ ਵੀ ਸ਼ਾਮਿਲ ਹੈ, ਜੋ ਆਪਣੇ ਚਚੇਰੇ ਭਰਾ ਨੂੰ ਰੱਖੜੀ ਬੰਨ੍ਹਣ ਗਈ ਸੀ। ਇਹ ਘਟਨਾ ਬਾਲਾਸੋਰ ਜ਼ਿਲ੍ਹੇ ਦੇ ਖੰਤਾਪਾੜਾ ਪੁਲਸ ਥਾਣਾ ਖੇਤਰ 'ਚ ਹੋਈ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਕ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


author

Gurdeep Singh

Content Editor

Related News