6 ਬੇਟੀਆਂ ਨੇ ਦਿੱਤਾ ਪਿਤਾ ਦੀ ਅਰਥੀ ਨੂੰ ਮੋਢਾ, ਇਸ ਤਰ੍ਹਾਂ ਪੂਰੀ ਕੀਤੀ ਆਖ਼ਰੀ ਇੱਛਾ
Friday, Nov 17, 2017 - 12:59 PM (IST)

ਭੀਲਵਾੜਾ— ਇੱਥੇ ਇਕ ਸਾਬਕਾ ਸੈਨਿਕ ਦੀ ਅੰਤਿਮ ਯਾਤਰਾ ਜਿਸ ਨੇ ਵੀ ਦੇਖੀ ਉਸਦੀਆਂ ਅੱਖਾਂ ਨਮ ਹੋ ਗਈਆਂ। ਉਸ ਅੰਤਿਮ ਯਾਤਰਾ 'ਚ ਪਿਤਾ ਦੀ ਮ੍ਰਿਤਕ ਦੇਹ ਨੂੰ ਮੋਢਾ ਉਨ੍ਹਾਂ ਦੀਆਂ 6 ਬੇਟੀਆਂ ਦੇ ਦਿੱਤਾ। ਮੋਕਸ਼ ਧਾਮ ਦੇ ਬਾਅਦ ਅੰਤਿਮ ਸਸਕਾਰ ਵੀ ਸਾਰੀਆਂ ਬੇਟੀਆਂ ਨੇ ਮਿਲ ਕੇ ਕੀਤਾ।
ਨਿਊ ਬਾਪੂਨਗਰ 'ਚ ਰਹਿਣ ਵਾਲੇ ਸਾਬਕਾ ਸੈਨਿਕ ਲਾਲਚੰਦ ਸੰਗਤਾਨੀ ਦੀਆਂ 6 ਬੇਟੀਆਂ ਹਨ, ਉਨ੍ਹਾਂ ਦਾ ਕੋਈ ਵੀ ਬੇਟਾ ਨਹੀਂ ਹੈ ਪਰ ਬੇਟੀਆਂ ਨੇ ਕਦੀ ਉਨ੍ਹਾਂ ਨੂੰ ਬੇਟੇ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਹ ਕਹਿੰਦੇ ਵੀ ਸਨ ਮੇਰੀਆਂ ਬੇਟੀਆਂ ਬੇਟਿਆਂ ਤੋਂ ਘੱਟ ਨਹੀਂ ਹਨ। ਉਨ੍ਹਾਂ ਦੀ ਆਖ਼ਰੀ ਇੱਛਾ ਸੀ ਕਿ ਉਨ੍ਹਾਂ ਦੇ ਦੇਹਾਂਤ ਦੇ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੀ ਬੇਟੀਆਂ ਹੀ ਕਰਨ। ਇਸ ਇੱਛਾ ਮੁਤਾਬਕ ਮੋਕਸ਼ਧਾਮ ਤੱਕ ਬੇਟੀਆਂ ਨੇ ਰੱਥ 'ਚ ਉਨ੍ਹਾਂ ਦੀ ਮ੍ਰਿਤਕ ਦੇਹ ਰੱਖਿਆ ਸੀ ਅਤੇ ਅੰਤਿਮ ਸਸਕਾਰ ਵੀ ਬੇਟੀਆਂ ਨੇ ਇੱਕਠੇ ਕੀਤਾ।
68 ਸਾਲ ਦੇ ਸੰਗਤਾਨੀ ਨੇਵੀ ਤੋਂ ਰਿਟਾਇਰਡ ਹੋਣ ਦੇ ਬਾਅਦ ਪੰਜਾਬ ਨੈਸ਼ਨਲ ਬੈਂਕ 'ਚ ਪ੍ਰੋਬੇਸ਼ਨ ਆਫਿਸਰ ਵੀ ਰਹੇ। ਪਰਿਵਾਰ 'ਚ ਪਤਨੀ ਜਾਨਕੀਦੇਵੀ ਅਤੇ ਭਰਾ ਦੇ ਇਲਾਵਾ 6 ਬੇਟੀਆਂ ਹਨ। ਵੱਡੇ ਬੇਟੀ ਏਕਤਾ ਸੰਗਤਾਨੀ ਪੂਣੇ 'ਚ ਪੀ.ਐਚ.ਡੀ ਕਰ ਰਹੀ ਹੈ। ਦੂਜੀ ਬੇਟੀ ਨੀਲਮ ਵੀ ਉਥੇ ਐਮ.ਬੀ.ਏ ਕਰਕੇ ਜਾਬ ਕਰਦੀ ਹੈ। ਸੰਗਮ, ਅਨਿਤਾ, ਮੀਨਾਕਸ਼ੀ ਅਤੇ ਭਾਗਯਸ਼੍ਰੀ ਵੀ ਪੜ੍ਹਾਈ ਕਰ ਰਹੀ ਹੈ।