5600 ਕਰੋੜ ਦੇ ਡਰੱਗ ਸਿੰਡੀਕੇਟ ਦਾ ਮਾਮਲਾ; ਜਾਣੋ ਕੌਣ ਹੈ ''ਮਾਸਟਰਮਾਈਂਡ'' ਤੁਸ਼ਾਰ ਗੋਇਲ

Friday, Oct 04, 2024 - 04:27 PM (IST)

ਨਵੀਂ ਦਿੱਲੀ- ਦਿੱਲੀ ਤੋਂ ਬਰਾਮਦ ਕੀਤੀ ਗਈ 5600 ਕਰੋੜ ਦੀ ਡਰੱਗ ਦੇ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਇਸ ਡਰੱਗ ਸਿੰਡੀਕੇਟ ਦਾ ਮਾਸਟਰਮਾਈਂਡ ਅਤੇ ਮੁੱਖ ਦੋਸ਼ੀ ਤੁਸ਼ਾਰ ਗੋਇਲ ਹੈ। ਉਸ ਨੂੰ ਦਿੱਲੀ ਵਿਚ ਡਰੱਗ ਦੀ ਵੱਡੀ ਬਰਾਮਦਗੀ ਦੇ ਸੰਦਰਭ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਵਿਚ 560 ਕਿਲੋਗ੍ਰਾਮ ਕੋਕੀਨ ਅਤੇ 40 ਕਿਲੋਗ੍ਰਾਮ ਹਾਈਡ੍ਰੋਪੋਨਿਕ ਮਰਿਜੁਆਨਾ ਜ਼ਬਤ ਕੀਤੀ ਗਈ ਸੀ। ਇਸ ਕਾਰੋਬਾਰ ਦੇ ਪਿੱਛੇ ਇਕ ਵੱਡਾ ਅੰਤਰਰਾਸ਼ਟਰੀ ਸਿੰਡੀਕੇਟ ਸ਼ਾਮਲ ਸੀ।

ਇਹ ਵੀ ਪੜ੍ਹੋ-  'ਮੁਹੱਬਤ ਦੀ ਦੁਕਾਨ ’ਚ ਹੁਣ ਨਸ਼ੇ ਦਾ ਸਾਮਾਨ'

RTI ਸੈੱਲ ਦਾ ਚੇਅਰਮੈਨ ਰਹਿ ਚੁੱਕਾ ਤੁਸ਼ਾਰ

ਤੁਸ਼ਾਰ ਗੋਇਲ ਜਿਸ ਨੇ ਪਹਿਲਾਂ ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੀ RTI ਸੈੱਲ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ ਸੀ, ਨੇ ਆਪਣੀ ਭੂਮਿਕਾ 'ਤੇ ਦੌਰਾਨ ਕਈ ਕਾਂਗਰਸ ਲੀਡਰਾਂ ਦਾ ਕਰੀਬੀ ਰਿਹਾ ਹੈ। ਹਾਲਾਂਕਿ ਕਾਂਗਰਸ ਪਾਰਟੀ ਨੇ ਉਸ ਨਾਲ ਕਿਸੇ ਵੀ ਮੌਜੂਦਾ ਸਬੰਧ ਤੋਂ ਇਨਕਾਰ ਕੀਤਾ ਹੈ। ਦੋਸ਼ੀ ਦੀ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਵੀ RTI ਸੈੱਲ ਚੇਅਰਮੈਨ, ਦਿੱਲੀ ਪ੍ਰਦੇਸ਼ ਕਾਂਗਰਸ ਲਿਖਿਆ ਹੋਇਆ ਹੈ। ਦੋਸ਼ੀ ਨੇ ਡਿੱਕੀ ਗੋਇਲ ਨਾਂ ਤੋਂ ਸੋਸ਼ਲ ਮੀਡੀਆ 'ਤੇ ਪ੍ਰਫਾਈਲ ਬਣਾਈ ਹੋਈ ਹੈ। ਅਧਿਕਾਰੀਆਂ ਦੇ ਮੁਤਾਬਕ ਇਸ ਸਿੰਡੀਕੇਟ ਦੇ ਡਰੱਗ ਰਵਾਨਾ ਕਰਨ ਵਾਲੇ ਸੂਤਰ ਦੁਬਈ ਨਾਲ ਜੁੜੇ ਹਨ।​ ਇਸ ਮਾਮਲੇ ਵਿਚ ਹੋਰ ਸ਼ਖ਼ਸ ਹਿਮਾਂਸ਼ੂ ਕੁਮਾਰ ਅਤੇ ਔਰੰਗਜ਼ੇਬ ਸਿੱਦੀਕੀ ਵੀ ਸ਼ਾਮਲ ਸਨ, ਜੋ ਡਰੱਗ ਦੇ ਟਰਾਂਸਪੋਰਟ ਅਤੇ ਵਿਕਰੀ ਲਈ ਜ਼ਿੰਮੇਵਾਰ ਹਨ। 

ਇਹ ਵੀ ਪੜ੍ਹੋ-  5600 ਕਰੋੜ ਦੀ ਡਰੱਗ ਮਾਮਲੇ 'ਚ ਕਾਂਗਰਸ ਦੀ ਸ਼ਮੂਲੀਅਤ ਸ਼ਰਮਨਾਕ: ਅਮਿਤ ਸ਼ਾਹ

ਕੌਣ ਹੈ ਤੁਸ਼ਾਰ ਗੋਇਲ

ਦਿੱਲੀ ਪੁਲਸ ਮੁਤਾਬਕ ਦਿੱਲੀ ਵਿਚ ਡਰੱਗ ਸਿੰਡੀਕੇਟ ਨੂੰ ਵਸੰਤ ਵਿਹਾਰ ਦਾ ਰਹਿਣ ਵਾਲਾ ਤੁਸ਼ਾਰ ਗੋਇਲ ਚਲਾਉਂਦਾ ਸੀ। ਤੁਸ਼ਾਰ ਦੇ ਪਿਤਾ ਦਾ ਪਹਾੜਗੰਜ ਅਤੇ ਦਰਿਆਗੰਜ ਵਿਚ ਪਬਲਿਕੇਸ਼ਨ ਦਾ ਵੱਡਾ ਕਾਰੋਬਾਰ ਹੈ। ਤੁਸ਼ਾਰ ਦੀ ਉਮਰ ਕਰੀਬ 40 ਸਾਲ ਹੈ। ਉਹ ਪੜ੍ਹਿਆ-ਲਿਖਿਆ ਹੈ। ਉਸ ਨੂੰ ਗੱਡੀਆਂ ਦਾ ਸ਼ੌਂਕ ਹੈ। ਤੁਸ਼ਾਰ ਦਾ ਇਕ ਸਾਥੀ ਹਿਮਾਂਸ਼ੂ ਵੀ ਇਸ ਪੂਰੇ ਮਾਮਲੇ ਵਿਚ ਹਿੱਸੇਦਾਰ ਹੈ, ਜੋ ਹਮੇਸ਼ਾ ਸਾਏ ਵਾਂਗ ਤੁਸ਼ਾਰ ਨਾਲ ਰਹਿੰਦਾ ਸੀ। ਜਦਕਿ ਔਰੰਗਜ਼ੇਬ ਮਾਲ ਲੈ ਕੇ ਜਾਣ ਅਤੇ ਲਿਆਉਣ ਦਾ ਕੰਮ ਕਰਦਾ ਸੀ। ਜਿਸ ਗੋਦਾਮ ਤੋਂ ਕੋਕੀਨ ਦੀ ਖੇਪ ਮਿਲੀ ਹੈ। ਉਸ ਗੋਦਾਮ ਦਾ ਮਾਲਿਕ ਵਸੰਤ ਵਿਹਾਰ ਦਾ ਰਹਿਣ ਵਾਲਾ ਤੁਸ਼ਾਰ ਗੋਇਲ ਹੀ ਹੈ। ਤੁਸ਼ਾਰ ਲਗਜ਼ਰੀ ਲਾਈਫ਼ ਜਿਊਂਦਾ ਹੈ ਅਤੇ ਉਸ ਨੂੰ ਬਹੁਤ ਸਾਰਾ ਪੈਸਾ ਹੈ।


Tanu

Content Editor

Related News