ਭਾਰੀ ਬਾਰਿਸ਼ ਨੇ ਧਾਰਿਆ ਭਿਆਨਕ ਰੂਪ, UP ''ਚ ਮੌਸਮ ਨਾਲ ਜੁੜੀਆਂ ਵੱਖ-ਵੱਖ ਆਫ਼ਤਾਂ ''ਚ 54 ਲੋਕਾਂ ਦੀ ਗਈ ਜਾਨ
Friday, Jul 12, 2024 - 09:01 PM (IST)
ਲਖਨਊ : ਉੱਤਰ ਪ੍ਰਦੇਸ਼ 'ਚ ਬਿਜਲੀ ਡਿੱਗਣ, ਸੱਪ ਦੇ ਡੰਗਣ ਅਤੇ ਡੁੱਬਣ ਸਮੇਤ ਵੱਖ-ਵੱਖ ਆਫ਼ਤਾਂ ਵਿਚ 54 ਲੋਕਾਂ ਦੀ ਜਾਨ ਚਲੀ ਗਈ। ਸੂਬੇ ਦੇ ਰਾਹਤ ਕਮਿਸ਼ਨਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਮੌਤਾਂ 10 ਜੁਲਾਈ ਨੂੰ ਸ਼ਾਮ 7 ਵਜੇ ਤੋਂ 11 ਜੁਲਾਈ ਨੂੰ ਸ਼ਾਮ 7 ਵਜੇ ਤੋਂ 11 ਜੁਲਾਈ ਨੂੰ ਸ਼ਾਮ 7 ਵਜੇ ਤਕ ਹੋਈਆਂ। ਰਾਹਤ ਕਮਿਸ਼ਨਰ ਨੇ ਇਕ ਬਿਆਨ ਵਿਚ ਕਿਹਾ ਕਿ ਇਨ੍ਹਾਂ 54 ਮੌਤਾਂ ਵਿਚੋਂ 43 ਮੌਤਾਂ ਆਸਮਾਨੀ ਬਿਜਲੀ ਡਿੱਗਣ, ਦੋ ਮੌਤਾਂ ਸੱਪ ਦੇ ਡੰਗਣ ਅਤੇ 9 ਮੌਤਾਂ ਡੁੱਬਣ ਦੀ ਵਜ੍ਹਾ ਨਾਲ ਹੋਈਆਂ।
ਇਹ ਵੀ ਪੜ੍ਹੋ : 'ਸੰਵਿਧਾਨ ਕਤਲ ਦਿਵਸ' ਸੁਰਖੀਆਂ ਖੱਟਣ ਦੀ ਕਵਾਇਦ: ਕਾਂਗਰਸ
ਉਨ੍ਹਾਂ ਮੁਤਾਬਕ, ਪ੍ਰਤਾਪਗੜ੍ਹ ਵਿਚ 10 ਜੁਲਾਈ ਨੂੰ ਸਭ ਤੋਂ ਜ਼ਿਆਦਾ 12 ਲੋਕਾਂ ਦੀ ਮੌਤ ਬਿਜਲੀ ਡਿੱਗਣ ਨਾਲ ਹੋਈਆਂ, ਜਦਕਿ ਸੁਲਤਾਨਪੁਰ ਅਤੇ ਚੰਦੌਲੀ ਵਿਚ ਕ੍ਰਮਵਾਰ 7 ਅਤੇ 6 ਲੋਕ ਬਿਜਲੀ ਡਿੱਗਣ ਨਾਲ ਮਰ ਗਏ। ਉਨ੍ਹਾਂ ਦੱਸਿਆ ਕਿ ਬਿਜਲੀ ਡਿੱਗਣ ਨਾਲ ਪ੍ਰਯਾਗਰਾਜ ਅਤੇ ਫਤਿਹਪੁਰ ਵਿਚ 4-4 ਵਿਅਕਤੀਆਂ ਦੀ ਮੌਤ ਹੋਈ, ਜਦਕਿ ਹਮੀਰਪੁਰ ਵਿਚ ਦੋ ਲੋਕਾਂ ਨੇ ਅਜਿਹੀ ਘਟਨਾ ਵਿਚ ਆਪਣੀ ਜਾਨ ਗੁਆਈ।
ਰਾਹਤ ਕਮਿਸ਼ਨਰ ਮੁਤਾਬਕ, ਬੁੱਧਵਾਰ ਨੂੰ ਉਨਾਵ, ਅਮੇਠੀ, ਇਟਾਵਾ, ਸੋਨਭੱਦਰ, ਫਤਿਹਪੁਰ ਅਤੇ ਪ੍ਰਤਾਪਗੜ੍ਹ ਵਿਚ ਇਕ-ਇਕ ਵਿਅਕਤੀ ਦੀ ਮੌਤ ਬਿਜਲੀ ਡਿੱਗਣ ਨਾਲ ਹੋਈ, ਜਦਕਿ ਅਮੇਠੀ ਅਤੇ ਸੋਨਭੱਦਰ ਵਿਚ ਸੱਪ ਦੇ ਡੰਗਣ ਨਾਲ ਇਕ-ਇਕ ਵਿਅਕਤੀ ਦੀ ਜਾਨ ਚਲੀ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e