ਕੋਰੋਨਾ ਦੇ 5242 ਨਵੇਂ ਮਾਮਲੇ, 157 ਦੀ ਮੌਤ

Monday, May 18, 2020 - 10:51 PM (IST)

ਕੋਰੋਨਾ ਦੇ 5242 ਨਵੇਂ ਮਾਮਲੇ, 157 ਦੀ ਮੌਤ

ਨਵੀਂ ਦਿੱਲੀ (ਏਜੰਸੀ)- ਦੇਸ਼ 'ਚ ਕੋਵਿਡ-19 ਕਾਰਣ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ 3130 ਹੋ ਗਈ ਅਤੇ ਇਨਫੈਕਸ਼ਨ ਦੇ ਕੁਲ ਮਾਮਲੇ 99,125 ਪਹੁੰਚ ਗਏ। ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ 'ਚ 157 ਲੋਕਾਂ ਦੀ ਮੌਤ ਹੋਈ ਅਤੇ ਰਿਕਾਰਡ 5242 ਮਾਮਲੇ ਸਾਹਮਣੇ ਆਏ। ਦੇਸ਼ 'ਚ 56,316 ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹਨ, ਜਦੋਂ ਕਿ 39,768 ਲੋਕ ਸਿਹਤਮੰਦ ਹੋਏ ਹਨ। ਹੁਣ ਤੱਕ 38.29 ਫੀਸਦੀ ਮਰੀਜ਼ ਸਿਹਤਮੰਦ ਹੋਏ ਹਨ।

ਦਿੱਲੀ 'ਚ ਕੋਰੋਨਾ ਵਾਇਰਸ ਮਾਮਲੇ 10,000 ਦੇ ਪਾਰ
ਦਿੱਲੀ 'ਚ ਕੋਵਿਡ-19 ਨਾਲ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 160 ਹੋ ਗਈ ਹੈ, ਜਦੋਂ ਕਿ ਇਨਫੈਕਸ਼ਨ ਦੇ ਮਾਮਲੇ 10,000 ਤੋਂ ਪਾਰ ਹੋ ਗਈ ਹੈ। ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 299 ਨਵੇਂ ਮਾਮਲੇ ਸਾਹਮਣੇ ਆਏ ਹਨ।


author

Sunny Mehra

Content Editor

Related News