ਜੰਗਲ 'ਚ ਖੜ੍ਹੀ ਕਾਰ 'ਚੋਂ ਮਿਲਿਆ 52 ਕਿਲੋ ਸੋਨਾ, 10 ਕਰੋੜ ਕੈਸ਼... IT ਰੇਡ 'ਚ ਹੋਏ ਵੱਡੇ ਖੁਲਾਸੇ
Friday, Dec 20, 2024 - 11:24 PM (IST)

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਆਮਦਨ ਕਰ ਵਿਭਾਗ ਨੇ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ। ਇੱਥੇ ਆਈ.ਟੀ. ਦੀ ਛਾਪੇਮਾਰੀ ਵਿੱਚ 52 ਕਿਲੋ ਸੋਨਾ ਅਤੇ 10 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਹ ਰਕਮ ਜੰਗਲ ਵਿੱਚ ਖੜ੍ਹੀ ਇੱਕ ਕਾਰ ਵਿੱਚੋਂ ਬਰਾਮਦ ਕੀਤੀ ਗਈ। ਇੰਨੀ ਵੱਡੀ ਮਾਤਰਾ 'ਚ ਸੋਨਾ ਅਤੇ ਨਕਦੀ ਦੇਖ ਕੇ ਆਮਦਨ ਕਰ ਵਿਭਾਗ ਦੇ ਅਧਿਕਾਰੀ ਵੀ ਦੰਗ ਰਹਿ ਗਏ। ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਭੋਪਾਲ ਨੇੜੇ ਸਥਿਤ ਮੇਂਡੋਰੀ ਦੇ ਜੰਗਲਾਂ 'ਚ ਇਕ ਕਾਰ 'ਤੇ ਕੀਤੀ ਗਈ। ਇਸ ਦੌਰਾਨ ਕਾਰ 'ਚੋਂ ਭਾਰੀ ਮਾਤਰਾ 'ਚ ਸੋਨਾ ਅਤੇ ਨਕਦੀ ਬਰਾਮਦ ਹੋਈ। ਭ੍ਰਿਸ਼ਟਾਚਾਰ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਆਮਦਨ ਕਰ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਕਾਰਵਾਈ ਕੀਤੀ। ਪੁਲਸ ਕਮਿਸ਼ਨਰ ਅਨੁਸਾਰ ਇਨੋਵਾ ਕਾਰ ਵਿੱਚੋਂ ਕੁੱਲ 10 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ- ਨੌਜਵਾਨ ਨੇ ਗਜਰੇਲਾ ਖੁਆ ਕੇ ਬਰਬਾਦ ਕਰ'ਤੀ ਵਿਆਹੁਤਾ ਦੀ ਜ਼ਿੰਦਗੀ, 4 ਸਾਲਾਂ ਤੱਕ ਕਰਦਾ ਰਿਹਾ ਗੰਦਾ ਕੰਮ
#WATCH | Madhya Pradesh | In a joint action by Bhopal Police and Income Tax, 52 kg of gold and bundles of money were found in an abandoned car in Bhopal during an IT raid. The car was found abandoned in the jungle of Mendori in the Ratibad area. Police and Income Tax are trying… pic.twitter.com/7KOoJ4AZBJ
— ANI (@ANI) December 20, 2024
ਇਹ ਵੀ ਪੜ੍ਹੋ- ਮੰਗਣੀ ਮਗਰੋਂ ਰੋਜ਼ ਸਹੁਰੇ ਘਰ ਆਉਣ ਲੱਗਾ ਜਵਾਈ, ਫਿਰ ਲਾੜੀ ਤੋਂ ਕਰਵਾਉਣ ਲੱਗਾ ਅਜਿਹਾ ਕੰਮ ਕਿ...
ਆਮਦਨ ਕਰ ਵਿਭਾਗ ਦੀ ਇਸ ਕਾਰਵਾਈ ਵਿੱਚ 100 ਤੋਂ ਵੱਧ ਪੁਲਸ ਮੁਲਾਜ਼ਮਾਂ ਦੀ ਟੀਮ ਸ਼ਾਮਲ ਸੀ। ਇਹ ਛਾਪੇਮਾਰੀ ਲੋਕਾਯੁਕਤ ਅਤੇ ਆਮਦਨ ਕਰ ਵਿਭਾਗ ਦੀ ਸਾਂਝੀ ਕਾਰਵਾਈ ਦਾ ਹਿੱਸਾ ਸੀ ਜੋ ਦੋ ਦਿਨਾਂ ਤੋਂ ਜਾਰੀ ਸੀ। ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਭੋਪਾਲ ਅਤੇ ਇੰਦੌਰ 'ਚ ਇਕ ਵੱਡੀ ਕੰਸਟ੍ਰਕਸ਼ਨ ਕੰਪਨੀ ਦੇ 51 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।
ਸੂਤਰਾਂ ਮੁਤਾਬਕ ਇਸ ਮਾਮਲੇ 'ਚ ਉਸਾਰੀ ਕੰਪਨੀ 'ਤੇ ਟੈਕਸ ਚੋਰੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਵਿਭਾਗ ਨੇ ਇਸ ਸਬੰਧੀ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਸਬੰਧਤ ਦਸਤਾਵੇਜ਼ਾਂ ਅਤੇ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ ਤੋਂ ਬਾਅਦ ਸੂਬੇ 'ਚ ਹਲਚਲ ਮਚ ਗਈ ਹੈ। ਅਧਿਕਾਰੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇੰਨੀ ਵੱਡੀ ਨਕਦੀ ਅਤੇ ਸੋਨਾ ਕਿੱਥੋਂ ਆਇਆ ਅਤੇ ਇਸ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਣੀ ਸੀ।
ਇਸ ਤੋਂ ਇਲਾਵਾ ਲੋਕਾਯੁਕਤ ਨੇ ਭੋਪਾਲ ਵਿੱਚ ਸਾਬਕਾ ਆਰ.ਟੀ.ਓ. ਕਾਂਸਟੇਬਲ ਦੇ ਘਰ ਅਤੇ ਦਫ਼ਤਰ ਵਿੱਚ ਛਾਪਾ ਮਾਰਿਆ, ਜਿਸ ਵਿੱਚ 2 ਕਰੋੜ 85 ਲੱਖ ਰੁਪਏ ਦੀ ਨਕਦੀ ਅਤੇ 60 ਕਿਲੋ ਚਾਂਦੀ ਦੇ ਨਾਲ-ਨਾਲ 50 ਲੱਖ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਬਰਾਮਦ ਹੋਏ।
ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ