''5000 ਤੋਂ ਵੱਧ ਉਡਾਣਾਂ ਰੱਦ'', ਇੰਡੀਗੋ ''ਤੇ ਮੁੜ ਮੰਡਰਾਇਆ ਖ਼ਤਰਾ, ਹੋਵੇਗੀ ਐਂਟੀ-ਟ੍ਰਸਟ ਜਾਂਚ
Wednesday, Dec 10, 2025 - 01:12 PM (IST)
ਨੈਸ਼ਨਲ ਡੈਸਕ : ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ 'ਤੇ ਸੰਕਟ ਦਾ ਇੱਕ ਨਵਾਂ ਦੌਰ ਮੰਡਰਾ ਰਿਹਾ ਹੈ। ਦਸੰਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ 5000 ਤੋਂ ਵੱਧ ਉਡਾਣਾਂ ਰੱਦ ਕਰਨ ਅਤੇ ਹਵਾਈ ਅੱਡਿਆਂ 'ਤੇ ਹਜ਼ਾਰਾਂ ਯਾਤਰੀਆਂ ਦੇ ਫਸੇ ਹੋਣ ਤੋਂ ਬਾਅਦ ਹੁਣ ਭਾਰਤੀ ਮੁਕਾਬਲਾ ਕਮਿਸ਼ਨ (CCI) ਏਅਰਲਾਈਨ ਵਿਰੁੱਧ ਇੱਕ ਐਂਟੀ-ਟਰਸਟ ਜਾਂਚ ਸ਼ੁਰੂ ਕਰਨ 'ਤੇ ਵਿਚਾਰ ਕਰ ਰਿਹਾ ਹੈ। ਅੱਜ ਯਾਨੀ ਬੁੱਧਵਾਰ ਨੂੰ ਵੀ ਇੰਡੀਗੋ ਦੀਆਂ 300 ਤੋਂ ਵੱਧ ਉਡਾਣਾਂ ਰੱਦ ਹਨ।
ਪੜ੍ਹੋ ਇਹ ਵੀ - ਸੁਹਾਗਰਾਤ ਵਾਲੇ ਦਿਨ ਭੜਕੀ ਲਾੜੀ, ਵਿਆਹ ਤੋਂ 3 ਦਿਨ ਬਾਅਦ ਮੰਗਿਆ ਤਲਾਕ, ਹੈਰਾਨ ਕਰੇਗੀ ਵਜ੍ਹਾ
ਸੂਤਰਾਂ ਅਨੁਸਾਰ, ਜਾਂਚ ਦਾ ਉਦੇਸ਼ ਇਹ ਪਤਾ ਲਗਾਉਣਾ ਹੋ ਸਕਦਾ ਹੈ ਕਿ ਕੀ ਇੰਡੀਗੋ ਨੇ ਬਾਜ਼ਾਰ ਵਿਚ ਆਪਣੇ ਦਬਦਬੇ ਦਾ ਗਲਤ ਇਸਤੇਮਾਲ ਕੀਤਾ ਅਤੇ ਯਾਤਰੀਆਂ ਦੇ ਲਈ ਸੇਵਾਵਾਂ ਵਿੱਚ ਵਿਘਨ ਪਾਇਆ ਜਾਂ ਉਨ੍ਹਾਂ 'ਤੇ ਅਨੁਚਿਤ ਸ਼ਰਤਾਂ ਲਗਾਈਆਂ ਹਨ। ਇੰਡੀਗੋ ਦੇਸ਼ ਦੇ ਘਰੇਲੂ ਏਅਰਲਾਈਨ ਬਾਜ਼ਾਰ ਦੇ ਲਗਭਗ 65% ਨੂੰ ਕੰਟਰੋਲ ਕਰਦੀ ਹੈ। ਏਅਰਲਾਈਨ ਨੂੰ ਪਾਇਲਟਾਂ ਲਈ ਲਾਗੂ ਨਵੇਂ ਆਰਾਮ ਨਿਯਮਾਂ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਨ ਕਾਰਨ ਚਾਲਕ ਦਲ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਿਆ। ਕੰਪਨੀ ਨੂੰ 2422 ਕੈਪਟਨਾਂ ਦੀ ਲੋੜ ਸੀ ਪਰ ਉਸ ਕੋਲ ਸਿਰਫ਼ 2,357 ਸਨ, ਜਿਸ ਕਾਰਨ ਦਸੰਬਰ ਦੇ ਪਹਿਲੇ ਹਫ਼ਤਿਆਂ ਵਿੱਚ 5,000 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ।
ਪੜ੍ਹੋ ਇਹ ਵੀ - ਵੱਡੀ ਖ਼ਬਰ : ਜੇਡੀਯੂ ਨੇਤਾ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ, ਕੰਬ ਗਿਆ ਪੂਰਾ ਇਲਾਕਾ
ਸੀਈਓ ਪੀਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਸੀਈਓ ਪੀਟਰ ਐਲਬਰਸ ਅਤੇ ਸੀਓਓ ਇਸਿਦਰੇ ਪੋਰਕੇਰਾਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 24 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਸੀ। ਹਾਲਾਂਕਿ, ਆਪਣੇ ਵੱਡੇ ਨੈੱਟਵਰਕ ਦਾ ਹਵਾਲਾ ਦਿੰਦੇ ਹੋਏ ਇੰਡੀਗੋ ਨੇ ਡੀਜੀਸੀਏ ਤੋਂ ਜਵਾਬ ਦੇਣ ਲਈ 15 ਦਿਨਾਂ ਦਾ ਸਮਾਂ ਮੰਗਿਆ ਹੈ।
ਪੜ੍ਹੋ ਇਹ ਵੀ - ਸੜਕ 'ਤੇ ਜਾਂਦੀ ਕਾਰ ਉੱਪਰ ਆ ਡਿੱਗਾ ਜਹਾਜ਼, ਪੈ ਗਈਆਂ ਭਾਜੜਾਂ (ਵੀਡੀਓ)
ਸੀਸੀਆਈ ਕਿਸ ਆਧਾਰ 'ਤੇ ਕਰ ਸਕਦੀ ਜਾਂਚ?
ਮੁਕਾਬਲੇਬਾਜ਼ੀ ਐਕਟ ਦੀ ਧਾਰਾ 4 ਦੇ ਅਨੁਸਾਰ ਕਿਸੇ ਵੀ ਬਾਜ਼ਾਰ ਦੀ ਪ੍ਰਮੁੱਖ ਕੰਪਨੀ ਆਪਣੇ ਫਾਇਦੇ ਲਈ ਅਨੁਚਿਤ ਜਾਂ ਪੱਖਪਾਤੀ ਨਿਯਮ ਨਹੀਂ ਬਣਾ ਸਕਦੀ, ਕਿਸੇ ਸੇਵਾ ਜਾਂ ਉਤਪਾਦ ਦੀ ਸਪਲਾਈ ਵਿੱਚ ਰੁਕਾਵਟ ਨਹੀਂ ਪਾ ਸਕਦੀ ਜਾਂ ਗਾਹਕਾਂ 'ਤੇ ਅਨੁਚਿਤ ਸ਼ਰਤਾਂ ਨਹੀਂ ਲਗਾ ਸਕਦੀ। ਸੂਤਰਾਂ ਨੇ ਕਿਹਾ ਕਿ ਸੀਸੀਆਈ ਮਾਮਲੇ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਜਲਦੀ ਹੀ ਇਹ ਫੈਸਲਾ ਕਰੇਗਾ ਕਿ ਜਾਂਚ ਸ਼ੁਰੂ ਕੀਤੀ ਜਾਵੇ ਜਾਂ ਨਹੀਂ। ਜੇਕਰ ਮੁੱਢਲੀ ਜਾਂਚ ਵਿੱਚ ਪਤਾ ਲੱਗਦਾ ਹੈ ਕਿ ਕੰਪਨੀ ਧਾਰਾ 4 ਦੀ ਉਲੰਘਣਾ ਕਰ ਰਹੀ ਹੈ, ਤਾਂ ਇੱਕ ਪੂਰੀ ਜਾਂਚ ਦਾ ਹੁਕਮ ਦਿੱਤਾ ਜਾ ਸਕਦਾ ਹੈ।
ਪੜ੍ਹੋ ਇਹ ਵੀ - ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ 'ਚ ਜਾਰੀ ਹੋਏ ਹੁਕਮ
