ਸਤੰਬਰ 2025 ਤੋਂ ਬੰਦ ਹੋ ਜਾਵੇਗਾ 500 ਰੁਪਏ ਦਾ ਨੋਟ! ਜਾਣੋ ਸੱਚਾਈ

Saturday, Aug 02, 2025 - 08:26 PM (IST)

ਸਤੰਬਰ 2025 ਤੋਂ ਬੰਦ ਹੋ ਜਾਵੇਗਾ 500 ਰੁਪਏ ਦਾ ਨੋਟ! ਜਾਣੋ ਸੱਚਾਈ

ਨੈਸ਼ਨਲ ਡੈਸਕ- ਹਾਲ ਹੀ ਵਿੱਚ, ਵਟਸਐਪ ਅਤੇ ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਆਮ ਲੋਕਾਂ ਵਿੱਚ ਭੰਬਲਭੂਸਾ ਅਤੇ ਦਹਿਸ਼ਤ ਫੈਲਾ ਦਿੱਤੀ ਹੈ। ਇਸ ਮੈਸੇਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ RBI ਨੇ ਬੈਂਕਾਂ ਨੂੰ ਸਤੰਬਰ 2025 ਤੱਕ ATM 'ਚੋਂ 500 ਰੁਪਏ ਦੇ ਨੋਟ ਕਢਵਾਉਣਾ ਬੰਦ ਕਰਨ ਲਈ ਕਿਹਾ ਹੈ ਅਤੇ ਸਾਰੇ ਬੈਂਕਾਂ ਨੂੰ ਹੌਲੀ-ਹੌਲੀ ATM ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇੰਨਾ ਹੀ ਨਹੀਂ, ਇਹ ਵੀ ਸਲਾਹ ਦਿੱਤੀ ਗਈ ਹੈ ਕਿ ਲੋਕ ਆਪਣੇ ਕੋਲ ਰੱਖੇ 500 ਰੁਪਏ ਦੇ ਨੋਟ ਹੁਣੇ ਖਰਚ ਕਰ ਲੈਣ ਜਾਂ ਬਦਲ ਲੈਣ ਕਿਉਂਕਿ ਬਾਅਦ ਵਿੱਚ ਇਹ ਅਯੋਗ ਹੋ ਜਾਣਗੇ। ਆਓ ਜਾਣਦੇ ਹਾਂ ਇਸ ਮੈਸੇਜ ਦੀ ਅਸਲੀਅਤ?

ਵਾਇਰਲ ਮੈਸੇਜ ਦੀ ਸੱਚਾਈ

ਭਾਰਤ ਸਰਕਾਰ ਦੀ ਅਧਿਕਾਰ ਫੈਕਟ ਚੈੱਕ ਯੂਨਿਟ PIB Fact Check ਨੇ ਇਸ ਵਾਇਰਲ ਦਾਅਵੇ ਨੂੰ ਪੂਰੀ ਤਰ੍ਹਾਂ ਫਰਜ਼ੀ ਅਤੇ ਭਰਮ 'ਚ ਪਾਉਣ ਵਾਲਾ ਦੱਸਿਆ ਹੈ। PIB ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਫ ਕੀਤਾ ਕਿ RBI ਨੇ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਅਤੇ 500 ਰੁਪਏ ਦੇ ਨੋਟ ਪੂਰੀ ਤਰ੍ਹਾਂ ਯੋਗ ਅਤੇ ਚੱਲ ਰਹੇ ਹਨ। 

PunjabKesari

PIB ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਅਫਵਾਹਾਂ 'ਤੇ ਭਰੋਸਾ ਨਾ ਕਰੋ ਅਤੇ ਕਿਸੇ ਵੀ ਜਾਣਕਾਰੀ ਨੂੰ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਉਸਦੀ ਸੱਚਾਈ ਬਾਰੇ ਜਾਂਚ ਕਰੋ, ਖਾਸ ਕਰਕੇ ਜਦੋਂ ਮਾਮਲਾ ਪੈਸਿਆਂ ਜਾਂ ਸਰਕਾਰੀ ਨੀਤੀ ਨਾਲ ਜੁੜਿਆ ਹੋਵੇ। 


author

Rakesh

Content Editor

Related News